Sanjam

Kiran
16 Aug, 2019 • 1 min read • pa
❤️ 0 💬 0 👁 1023
Sanjam

ਅਸੀਂ ਜਾਣਦੇ ਹੀ ਹਾਂ ਕਿ ਮਨੁੱਖ ਇੱਕ ਸਮਾਜਿਕ ਜੀਵ ਹੈ ਤੇ ਇਸ ਦੇ ਜੀਵਨ ਵਿੱਚ ਸੰਜਮ ਦਾ ਬਹੁਤ ਮਹੱਤਵ ਹੁੰਦਾ ਹੈ। ਸੰਜਮ ਨੂੰ ਦੂਸਰੇ ਅਰਥਾਂ ਵਿੱਚ ਅਸੀਂ ਬੰਧਨ ਵੀ ਕਹਿ ਸਕਦੇ ਹਾਂ। ਸਧਾਰਨ ਰੂਪ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਨਿੱਤ ਵਰਤੋਂ ਦੀਆਂ ਚੀਜ਼ਾਂ ਤੇ ਘਰ ਵਿੱਚ ਰੁਪਏ-ਪੈਸੇ ਨੂੰ ਸੰਜਮ ਨਾਲ ਸੋਚਸਮਝ ਕੇ ਵਰਤਣਾ ਚਾਹੀਦਾ ਹੈ।


ਜੇ ਅਸੀਂ ਆਪਣੀਆਂ ਸਾਰੀਆਂ ਚੀਜ਼ਾਂ ਦੀ ਵਰਤੋਂ ਸੰਜਮ ਨਾਲ ਕਰਾਂਗੇ ਤਾਂ ਰੁਪਏ-ਪੈਸੇ ਦੀ ਸੰਜਮ ਭਰੀ ਵਰਤੋਂ ਆਪਣੇਆਪ ਹੀ ਹੋ ਜਾਵੇਗੀ । ਅਕਸਰ ਕਿਹਾ ਜਾਂਦਾ ਹੈ ਕਿ ‘ਚਾਦਰ ਵੇਖ ਕੇ ਪੈਰ ਪਸਾਰਨੇ ਚਾਹੀਦੇ ਹਨ। ਜੇ ਸਾਡੇ ਕੋਲ ਇੱਕ ਰੁਪਿਆ ਹੈ ਤਾਂ 90 ਪੈਸੇ ਖਰਚਣ ਦੀ ਕੋਸ਼ਿਸ਼ ਨੂੰ ਹੀ ਸੰਜਮ ਕਿਹਾ ਜਾਂਦਾ ਹੈ। ਜੇ ਅਸੀਂ ਘਰ ਵਿੱਚ ਵਰਤਣ ਵਾਲੀਆਂ ਚੀਜ਼ਾਂ ਖੰਡ, ਘਿਉ, ਦਾਲਾਂ ਆਦਿ ਦੀ ਵਰਤੋਂ ਢੰਗ ਸਿਰ ਕਰੀਏ ਤਾਂ ਬਰਕਤ ਹੁੰਦੀ ਹੈ।


ਇਸਤਰੀਆਂ ਘਰ ਵਰਤਣ ਵਾਲੀਆਂ ਚੀਜ਼ਾਂ ਦੀ ਵਰਤੋਂ ਵਿੱਚ ਸੰਜਮ ਵਰਤ ਸਕਦੀਆਂ ਹਨ। ਜੇ ਅਸੀਂ ਚਾਹ ਘੱਟ ਪੀਣ ਦੀ ਕੋਸ਼ਸ਼ ਕਰੀਏ ਤਾਂ ਵੀ ਪੈਸੇ ਬਚਾਏ ਜਾ ਸਕਦੇ ਹਨ। ਸਬਜੀ-ਦਾਲ ਬਣਾਉਣ ਲੱਗਿਆਂ ਕੋਸ਼ਸ਼ ਕਰੀਏ ਕਿ ਓਨੀ ਹੀ ਬਣਾਈ ਜਾਵੇ, ਜਿੰਨੀ ਦੀ ਜਰੂਰਤ ਹੁੰਦੀ ਹੈਂ। ਕਈ ਸੁਆਣੀਆਂ ਦਾਲ-ਸਬਜੀ ਵੱਧ ਤੋਂ ਵੱਧ ਬਣਾ ਲੈਂਦੀਆਂ ਹਨ ਫਿਰ ਬਾਅਦ ਵਿੱਚ ਉਸ ਨੂੰ ਸੱਟਦੀਆਂ ਹਨ ਜਾਂ ਘਰ ਵਿੱਚ ਕੰਮ ਕਰਨ ਵਾਲੀਆਂ ਨੌਕਰਾਣੀਆਂ ਨੂੰ ਵੰਡਦੀਆਂ ਰਹਿੰਦੀਆਂ ਹਨ। ਅਸੀਂ ਘਰ ਵਿੱਚ ਬਿਜਲੀ-ਪਾਣੀ ਤੇ ਗੈਸ ਤੇ ਬਾਲਣ ਦੀ ਵਰਤੋਂ ਉੱਪਰ ਸੰਜਮ ਲਾਗੂ ਕਰ ਕੇ ਕਾਫ਼ੀ ਬੱਚਤ ਕਰ ਸਕਦੇ ਹਾਂ।


ਗੈਸ ਨੂੰ ਸੰਜਮ ਭਰੇ ਤਰੀਕੇ ਨਾਲ ਵਰਤਣਾ ਚਾਹੀਦਾ ਹੈ। ਜਿਸ ਕਮਰੇ ਵਿੱਚ ਬੈਠੇ ਹੋਵੋ, ਉਸ ਕਮਰੇ ਹੀ ਹੀ ਟਿਉਬ ਜਾਂ ਪੱਖਾ ਚਲਾਉਣਾ ਚਾਹੀਦਾ ਹੈ। ਜਿਹੜੇ ਕੰਮ ਪੈਦਲ ਜਾਂ ਸਾਈਕਲ ਦੀ ਵਰਤੋਂ ਨਾਲ ਹੋ ਸਕਣ, ਉਹਨਾਂ ਲਈ ਸਕੂਟਰ, ਕਾਰ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਇਸ ਨਾਲ ਹੀ ਅਸੀਂ ਪੈਟਰੋਲ ਬਚਾ ਸਕਦੇ ਹਾਂ । ਤਿਆਰ ਸ਼ਾਦੀਆਂ ਤੇ ਵੀ ਦਿਖਾਵੇ ਲਈ ਫਜ਼ੂਲ ਖ਼ਰਚੀ ਨਹੀਂ ਕਰਨੀ ਚਾਹੀਦੀ।ਇਸ ਤਰਾਂ ਅਸੀਂ ਆਪਣੇ ਜੀਵਨ ਵਿੱਚ ਸੰਜਮ ਲਾਗੂ ਕਰਕੇ ਤੇ ਰੁਪਏ ਪੈਸੇ ਦੀ ਬੱਚਤ ਕਰ । ਕੇ ਆਪਣੇ ਜੀਵਨ ਨੂੰ ਖੁਸ਼ਹਾਲ ਤੇ ਚਿੰਤਾ-ਰਹਿਤ ਬਣਾ ਸਕਦੇ ਹਾਂ।

0 likes
☕

Support Kiran

Appreciate this story? Send a small tip to encourage the author to write more great work!

Please login to tip the author.

Kiran
Published By

Kiran

@kiran

Comments

Appreciate the author by telling what you feel about the post 💓

Please Login or Create a free account to comment.

★ Recommended For You

Stories tailored to your recent reading preferences

More stories in Non-fiction
Rajesh Mohan V Rao • 24 Oct, 2026 • 1 min read

Title

The Unopened Letter

0 0
More stories in Non-fiction
offbeatpixels • 21 Oct, 2026 • 1 min read

Guide to Growth Marketing Agencies in India

The blog explains how startups in India can choose the right growth marketing agency to improve brand visibility, generate leads, optimize marketing costs, and achieve scalable business growth.

43 0
More stories in Non-fiction
Rakesh Nathani • 19 Oct, 2026 • 1 min read

मीरदाद से मुलाकात: सवालों का समुंदर

लेखक को 'मिरदाद की किताब' पढ़ने के बाद सपने में मिरदाद मिलता है। मिरदाद समझाता है कि किताबें समुंदर जैसी हैं, जितना गहरा जाओगे नया अर्थ मिलेगा। हर व्यक्ति कर्मों के हिसाब से जीवन में आता है। उसका काम था सोई हुई चेतनाओं को जगाकर ईश्वर तक पहुँचाना।

52 0
More stories in Non-fiction
Rakesh Nathani • 15 Oct, 2026 • 1 min read

बागी : एक चेतना

शरीर हार्डवेयर है, चेतना उसका ऑपरेटिंग सिस्टम। बिना OS के फोन जैसे देह बेजान है। हम शरीर नहीं, चेतना हैं, यह बोध अहंकार मिटाता है। कर्म तय करता है कौन सा हार्डवेयर मिलेगा। जब चेतना डेवलपर से जुड़ती है, तो डर मिटता है, इंसान सदा अमर हो जाता है। के

55 0