ਬਾਬੁਲ ਤੇਰਾ ਪਿਆਰ

ਬਾਬੁਲ ਦਾ ਪਿਆਰ ਧੀ ਲਈ ਅਣਮੁੱਲਾ ਹੈ

Originally published in pa
Reactions 1
444
Sonia Madaan
Sonia Madaan 03 Jul, 2020 | 1 min read
Father's Love Emotions Punjabi poetry

ਬਾਬੁਲ ਤੇਰਾ ਪਿਆਰ ਸੁਨਹਿਰੇ ਫੁੱਲਾਂ ਵਾਂਗ

ਮੈਂ ਆਪਣੇ ਦਿਲ ਵਿੱਚ ਸਾਂਭ ਕੇ ਰੱਖਦੀ ਹਾਂ,

ਯਾਦਾਂ ਤੇਰੀਆਂ ਦੀ ਕਿਤਾਬ ਬਣਾਕੇ

ਆਵਦੇ ਦਿਲ ਵਿੱਚ ਸੰਜੋ ਕੇ ਰੱਖਦੀ ਹਾਂ,

ਦਿਲ ਦੀ ਹਰ ਰੀਝ ਪੁਗਾਈ ਮੇਰੀ

ਹਰ ਪਲ ਹਿੰਮਤ ਵਧਾਈ ਮੇਰੀ,

ਮੁਸ਼ਕਲਾਂ ਵਿਚ ਪਿੱਛੇ ਹਟਣਾ ਨਹੀਂ

ਹੋਰਾਂ ਦੀ ਸੁਣੀ, ਪਰ ਦਿਲ ਦੀ ਕਰੀਂ,

ਆਤਮ ਨਿਰਭਰ ਹੋਣ ਦੀ ਸਿੱਖਿਆ

ਅੱਜ ਵੀ ਮੈਂ ਦਿਲੋਂ ਭੁਲਾਈ ਨਹੀਂ,

ਤੁਹਾਡੇ ਪਿਆਰ ਅਤੇ ਦੁਲਾਰ ਦਾ ਨਿੱਘ

ਅੱਜ ਤੱਕ ਮਹਿਸੂਸ ਹੁੰਦਾ ਹੈ,

ਦੂਰ ਭਾਵੇਂ ਅਸੀਂ, ਪਰ ਆਪਣੇ ਸਿਰ ਤੇ ਮੈਨੂੰ

ਤੁਹਾਡੇ ਹੱਥ ਹੋਣ ਦਾ ਅਹਿਸਾਸ ਹੁੰਦਾ ਹੈ,

ਭਾਰੀ ਮੰਨ ਨਾਲ ਆਪਾਂ

ਉਹ ਦਿਨ ਵੀ ਲੰਘਾਇਆ, 

ਵਿਦਾਈ ਮੇਰੀ ਤੇ ਜਦ

ਮੈਨੂੰ ਰੋਂਦੀ ਨੂੰ, ਗੱਲ ਨਾਲ ਲਾਈਆ

ਚਿੜੀ ਮੈਂ ਤੇਰੇ ਵਿਹੜੇ ਦੀ ਬਾਬੁਲ, ਅੱਜ

ਕਿਸੇ ਹੋਰ ਦੇ ਮਕਾਨ 'ਚ 

ਆਪਣਾ ਘਰ ਹੈ ਬਣਾਈਆ

ਬਾਬੁਲ ਤੇਰਾ ਪਿਆਰ 

ਅੱਜ ਮੈਨੂੰ ਬਹੁਤ ਯਾਦ ਆਈਆ।


1 likes

Published By

Sonia Madaan

soniamadaan

Comments

Appreciate the author by telling what you feel about the post 💓

  • Vineeta Dhiman · 3 years ago last edited 3 years ago

    Sonia ji plz thoda saar bhi likh diya kro taaki hum sab samjh sake...❤️❤️

  • Sonia Madaan · 3 years ago last edited 3 years ago

    Sure. I know that but Maine dhyaan nahi Diya ... It about daughters love for her father.

  • Sonia Madaan · 3 years ago last edited 3 years ago

    Maine Saar bhi Punjabi mein likha hai, next time Hindi hoga😊 thnx for guiding

Please Login or Create a free account to comment.