ਹੋਲੀ ਆਈ ਤੇ ਮਿਲੀ ਵਧਾਈ

ਜਦੋਂ ਹੋਲੀ ਨੇ ਦਿੱਤੀ ਝੋਲੀ ਭਰਨ ਦੀ ਖੁਸ਼ੀ

Originally published in pa
Reactions 0
814
Manpreet Makhija
Manpreet Makhija 05 Mar, 2020 | 0 mins read

ਪ੍ਰੀਤੋ ਨੂੰ ਬਚਪਨ ਤੋਂ ਹੀ ਹੋਲੀ ਖੇਡਣ ਤੋਂ ਡਰ ਲਗਦਾ ਸੀ। ਢੋਲ ਦਾ ਸ਼ੋਰ, ਰੰਗੀ ਹੋਈ ਸ਼ਕਲ ਵੇਖ ਕੇ ਬਚਪਨ ਵਿੱਚ ਹੀ ਓਸਦੇ ਦਿਲ ਵਿੱਚ ਹੋਲੀ ਦੇ ਕਰਕੇ ਇੱਕ ਖੌਫ ਜਾ ਬੈ ਗਯਾ।

ਪ੍ਰੀਤੋ ਨੇ ਕਦੇ ਹੋਲੀ ਨਹੀਂ ਖੇਡੀ। ਜਦੋਂ ਵਿਆਹ ਕੇ ਸੋਹਰੇ ਗਈ ਤਾਂ ਵੀ ਪਹਿਲੀ ਹੋਲੀ ਤੋਂ ਪਰਹੇਜ਼ ਹੀ ਕਿੱਤਾ। ਆਂਢ ਗੁਆਂਢ ਦੀ ਜਨਾਨੀਆਂ ਕਹਿਣ ਲੱਗੀ,"ਹੋਲੀ ਦੀ ਪਰਿਕਰਮਾ ਕਰੇਂਗੀ ਤੇ ਝੋਲੀ ਜਲਦੀ ਭਰੇਗੀ ਤੇਰੀ।" ਪਰ ਪ੍ਰੀਤੋ ਨੇ ਪਰਵਾਹ ਨ ਕਿੱਤੀ।

ਅੱਠ ਸਾਲ ਬੀਤ ਗਏ। ਨ ਪ੍ਰੀਤੋ ਨੇ ਹੋਲੀ ਨੂੰ ਪਰਿਕਰਮਾ ਕਿੱਤੀ ਨ ਓਸਦੀ ਝੋਲੀ ਭਰੀ।

ਇਸ ਸਾਲ ਪ੍ਰੀਤੋ ਨੇ ਬੇਮਨ ਨਾਲ ਹੀ ਸਹੀ, ਹੋਲੀ ਨੂੰ ਮੱਥਾ ਟੇਕਿਆ ਤੇ ਅਗਲੇ ਹੀ ਦੀਨ ਓਸਦੀ ਪ੍ਰੈਗਨੇਟ ਹੋਣ ਦੀ ਖਬਰ ਆਈ। ਪ੍ਰੀਤੋ ਦੇ ਦਿਲ ਵਿੱਚੋ ਹੋਲੀ ਵਰਗੇ ਰੰਗ ਬਿਰੰਗੇ ਤਿਓਹਾਰ ਲਈ ਸਾਰੀ ਗਲਤਫਹਿਮੀ ਦੂਰ ਹੋ ਗਈ। ਇਸ ਸਾਲ ਦੀ ਹੋਲੀ ਪ੍ਰੀਤੋ ਲਈ ਖੁਸ਼ੀਆਂ ਲੈ ਕੇ ਆਈ।

ਮਨਪ੍ਰੀਤ ਮਖਿਜਾ

0 likes

Published By

Manpreet Makhija

manpreet

Comments

Appreciate the author by telling what you feel about the post 💓

Please Login or Create a free account to comment.