ਹਿੰਦੀ ਮੇਰਾ ਮਾਣ

ਜਦੋਂ ਹਿੰਦੀ ਪੜ੍ਹਨ ਵਾਲੀ ਨੂੰਹ ਨੇ ਵਧਾਇਆ ਵਿਦੇਸ਼ ਦੀ ਧਰਤੀ ਤੇ ਆਪਣਾ ਮਾਣ।

Manpreet Makhija
26 Jan, 2020 • 0 mins read • pa
❤️ 0 💬 0 👁 1510
ਹਿੰਦੀ ਮੇਰਾ ਮਾਣ

"ਕਿੰਨਾਂ ਪੜ੍ਹੀ ਲਿਖੀ ਹੋ, ਪੁੱਤਰ ਜੀ"।

"ਜੀ ਮਾਮਾਜੀ ,ਮੈਂ ਐਮ ਫ਼ਿਲ ਕਿੱਤਾ ਹੈ ਹਿੰਦੀ ਲਿਟਰੇਚਰ ਵਿੱਚ।" ਨਵੀਂ ਨੂੰਹ ਰੀਤੀ ਦੀ ਗੱਲ ਸੁਣਕੇ ਪੂਰੇ ਕਮਰੇ ਵਿੱਚ ਸੰਨਾਟਾ ਜੇਹਾ ਹੋ ਗਿਆ।ਸਾਰੇ ਜਾਣੇ ਰੀਤੀ ਨੂੰ ਘੂਰਦੇ ਪਏ ਸੀ।ਰੀਤੀ ਦੇ ਸੌਹਰੇ ਪਰਿਵਾਰ ਵਿੱਚ ਸਾਰੇ ਲੋਕੀਂ ਸਾਇੰਸ ਦੇ ਸਟੂਡੈਂਟਸ ਰਹੇ ਸਨ ਅਤੇ ਕਰੀਬਨ ਸਾਰੇ ਹੀ ਡਾਕਟਰ ਸਨ।ਉਹਨਾਂ ਲਈ ਆਰਟ ਫ਼ੀਲਡ ਵਿਚੋਂ ਪੜ੍ਹਕੇ ਆਈ ਨਵੀ ਨੂੰਹ ਰੀਤੀ ਨੂੰ ਜ਼ਲੀਲ ਕਰਨ ਦਾ ਇੱਕ ਹੋਰ ਮੌਕਾ ਮਿਲ ਗਿਆ ਸੀ।

"ਏਕਸਕਯੂਜ ਮੀ " ਕਹਿੰਦੇ ਹੋਏ ਰੀਤੀ ਦੇ ਮਾਮਾ ਸਸੁਰ ਕਮਰੇ ਦੇ ਬਾਹਰ ਵਾਲੀ ਬਾਲਕਣੀ ਵਿਚ ਟੁਰ ਗਏ।ਰੀਤੀ ਦਾ ਪਤੀ ਸੁਰਾਗ ਸਬ ਕੁੱਜ ਵੇਖ ਅਤੇ ਸਮਝ ਗਿਆ ਮਗਰ ਕੁੱਜ ਕਹਿ ਨ ਸਕਿਆ। ਰੀਤੀ ਵੀ ਨਾਸਮਝ ਨਹੀਂ ਸੀ ਮਗਰ ਇਕ ਐਨ. ਆਰ .ਆਇ . ਪਰਿਵਾਰ ਵਿਚ ਵਿਆਹਕੇ ਵਿਦੇਸ਼ ਆਈ ਹੋਈ ਰੀਤੀ ਨੇ ਅਪਣੇ ਮਨ ਨੂੰ ਸਮਝਾ ਰੱਖਿਆ ਸੀ ਕਿ ਉਸਨੂੰ ਇੱਹ ਸਬ ਤੋਲਮੋਲ ਵਾਲੀ ਗੱਲਾਂ ਅਤੇ ਨਜ਼ਰਾਂ ਬਰਦਾਸ਼ਤ ਕਰਣੀਆਂ ਹੀ ਪੈਣਗੀਆਂ।ਦਰਅਸਲ, ਰੀਤੀ ਅਤੇ ਸੁਰਾਗ ਦਾ ਵਿਆਹ ਕਿਸੀ ਮੇਟਰੀਮੋਨੀਅਲ ਸਾਈਟ ਦੇ ਜ਼ਰੀਏ ਹੋਇਆ ਸੀ।ਰੀਤੀ ਦੇ ਮਾਂ ਪੇ ਨੇ ਏਹ ਸੋਚਕੇ ਹਾਂ ਕਿੱਤੀ ਸੀ ਕਿ ਚਲੋ ਸਾਡੀ ਧੀ ਵਿਦੇਸ਼ ਜਾਕੇ ਰਹੇਗੀ।ਨਾਲੇ ਪਰਿਵਾਰ ਵੀ ਕਾਫ਼ੀ ਨਾਮੀ ਸੀ।

ਮਾਮਾਜੀ ਨੇ ਅਪਣੀ ਭੈਣ ਨੂੰ ਬੁਲਾਕੇ ਕਿਹਾ,"ਨੀ ਭੈਣੇ, ਆਹ ਕੀਹਦੇ ਨਾਲ ਵਿਆਹ ਦਿੱਤਾ ਹੈ ਤੂੰ ਸਾਡੇ ਪੁੱਤਰ ਨੂੰ! ਇਸ ਕੁੜੀ ਦੀ ਤੇ ਡਿਗਰੀ ਵੀ ਕਿਸੀ ਨੂੰ ਦੱਸਣ ਵਾਲੀ ਨਹੀਂ ਹੈ।ਅੱਸੀ ਸਾਰੇ ਟੱਬਰ ਐਥੇ ਵਿਦੇਸ਼ ਵਿੱਚ ਰਹਿੰਦੇ ਹੋਏ ਅਪਣੀ ਡਾਕਟਰ ਫੈਮਿਲ਼ੀ ਦਾ ਇੱਕ ਨਾਂ ਅਤੇ ਰੁੱਤਬਾ ਕਾਇਮ ਕਿੱਤਾ ਹੈ।ਇਹ ਲੜਕੀ ਸਾਡੇ ਨਾਂ ਅਤੇ ਮਾਨ ਦੀ ਬਰਾਬਰੀ ਹੀ ਨਹੀ ਕਰ ਪਾਏਗੀ।ਅੱਜਕਲ ਕੌਣ ਪੁੱਛਦਾ ਹੈ ਏਹ ਹਿੰਦੀ ਭਾਸ਼ੀ ਅਤੇ ਡਿਗਰੀ ਵਾਲਿਆਂ ਨੂੰ। ਇਸਤੋਂ ਵਧੀਆ ਤੇ ਮੇਰੇ ਸਾਲੇ ਦੀ ਕੁੜੀ ਨਾਲ ਵਿਆਹ ਦੇਣਾ ਸੀ ਸੁਰਾਗ ਨੂੰ।ਘਰ ਜਮਾਈ ਬਣਕੇ ਐਸ਼ ਕਰਨੀ ਸੀ ਉਸਨੇ।"

ਸੁਰਾਗ ਬੜੀ ਦੇਰ ਦਾ ਕਮਰੇ ਵਿੱਚ ਖਲੋ ਕੇ ਸਾਰੀਆਂ ਗੱਲਾਂ ਸੁਣ ਰਿਹਾ ਸੀ।ਹੁਣ ਉਹ ਬੜਾ ਗ਼ੁੱਸਾ ਹੋ ਕੇ ਬੋਲਿਆ," ਏਹ ਕਿਸ ਤਰ੍ਹਾਂ ਦੀ ਗੱਲਾਂ ਕਰ ਰਹੇ ਹੋ ਤੁਸੀ ਮਾਮਾਜੀ! ਰੀਤੀ ਮੇਰੀ ਪਤਨੀ ਹੈ ਤੇ ਮੈਂ ਅਪਣੀ ਪਤਨੀ ਵਾਰੇ ਅਜਿਹੀ ਕੋਈ ਗੱਲ ਬਰਦਾਸ਼ਤ ਨਹੀਂ ਕਰਾਂਗਾ।ਤੇ ਜਿਸ ਕੁੜੀ ਦਾ ਰਿਸ਼ਤਾ ਤੁਸੀ ਲਿਆਏ ਸੀ ਮੇਰੇ ਲਈ, ਉਹ ਕੁੜੀ ਵਾਰੇ ਪੁਰਾ ਸ਼ਹਿਰ ਜਾਣਦਾ ਹੈਂ ਕਿ ਅਪਣੇ ਮਾਂ ਪੇ ਦੀ ਦੌਲਤ ਦਾ ਕਿੰਨਾ ਘਮੰਡ ਹੈ ਉਸਨੂੰ।ਤੇ ਤੁਸੀ ਇਹਨਾਂ ਕਿਊ ਪੀਛੇ ਪੈ ਰਹੇ ਸੀ ਇੱਸ ਰਿਸ਼ਤੇ ਵਾਰੇ ਜਰੂਰ ਤੁਹਾਡਾ ਵੀ ਕੋਈ ਫ਼ਾਇਦਾ ਹੋਣਾ ਹੈ ਇੱਸ ਵਿੱਚ।"

ਸੁਰਾਗ ਦੀ ਮਾਂ ਨੇ ਸੁਰਾਗ ਦੀ ਏਹ ਗੱਲ ਸੁਣਕੇ ਉਸਨੂੰ ਡਾਟਦੇ ਹੋਏ ਕਿਹਾ,"ਏਹ ਕੀ ਬਦਤਮੀਜ਼ੀ ਹੈ ਸੁਰਾਗ।ਕਿ ਅਪਣੇ ਤੋਂ ਵੱਡੇ ਬੰਦੇ ਨਾਲ ਇਹੋ ਜੀ ਗੱਲ ਕਰੀਦੀ ਹੈ।"

"ਨਹੀਂ ਮਾਂ, ਮੈਂ ਜਾਣਦਾ ਹਾਂ ਮੈਨੂੰ ਏਹ ਨਹੀਂ ਕਹਿਣਾ ਚਾਹੀਦਾ ਸੀ ਮਗਰ ਅਪਣੀ ਪਤਨੀ ਦੇ ਮਾਣ ਸੰਮਾਨ ਦੀ ਜਿੰਮੇਵਾਰੀ ਵੀ ਹੁਣ ਮੇਰੀ ਹੀ ਹੈ।ਮਾਮਾਜੀ,, ਕਿ ਤੁਹਾਨੂੰ ਪਤਾ ਹੈ ਹਿੰਦੀ ਮੀਡੀਅਮ ਤੋਂ ਪੜ੍ਹਕੇ ਆਈ ਰੀਤੀ ਨੇ ਹਿੰਦੀ ਲੇਖਨ ਦੇ ਜਗਤ ਵਿੱਚ ਕਿੰਨਾ ਨਾਂ ਕਮਾਇਆ ਹੈ! ਰੀਤੀ ਆਪਣੇ ਹਿੰਦੀ ਦੇ ਗਿਆਨ ਕਰਕੇ ਕਈ ਸਾਰੇ ਅਵਾਰਡ ਅਤੇ ਮੈਡਲ ਜੀਤ ਚੁੱਕੀ ਹੈ।ਭਾਰਤ ਦੇ ਕਿੰਨੇ ਹੀ ਮਹਾਨ ਹਿੰਦੀ ਲੇਖਕਾਂ ਦੇ ਨਾਲ ਹੀ ਰੀਤੀ ਦਾ ਵੀ ਨਾਂ ਬੜੇ ਸੰਮਾਨ ਨਾਲ ਲਿਆ ਜਾਂਦਾ ਹੈ।ਮੈਨੂੰ ਗਰਵ ਹੈ ਕਿ ਰੀਤੀ ਮੇਰੀ ਪਤਨੀ ਹੈ।"

ਸੁਰਾਗ ਦੀ ਗੱਲ ਹਲੇ ਪੂਰੀ ਹੋਈ ਹੀ ਸੀ ਕਿ ਡੋਰਬੇਲ ਵੱਜੀ।ਦਰਵਾਜ਼ਾ ਖੋਲ੍ਹਿਆ ਤੇ ਸੁਰਾਗ ਦੇ ਮਾਮਾਜੀ ਦੇ ਸਾਲੇ ਸਾਹਬ ਕਿਸੀ ਅੰਗਰੇਜ ਨਾਲ ਘਰ ਵਿੱਚ ਦਾਖਿਲ ਹੋਏ।ਮਾਮਾਜੀ ਨੇ ਉਹਨਾਂ ਤੋਂ ਆਣ ਦਾ ਕਾਰਣ ਪੁੱਛਿਆ ਤਾਂ ਉਹ ਕਹਿਣ ਲੱਗੇ," ਏਹ ਮੇਰੇ ਨਾਲ ਜੋ ਹਨ ਇਹਨਾਂ ਦਾ ਨਾਂ ਜ਼ੋਨ ਹੈ।ਇੱਹ ਇੱਸ ਸ਼ਹਿਰ ਦੇ ਬੜੇ ਵੱਡੇ ਰਈਸ ਹਨ।ਇੱਹ ਇੱਸ ਸ਼ਹਿਰ ਵਿੱਚ ਇੱਕ ਬਹੁਤ ਵੱਡੀ ਲਾਇਬ੍ਰੇਰੀ ਖੋਲਣਾ ਚਾਹੰਦੇ ਹਨ, ਜੋ ਕਿ ਨ ਕੇਵਲ ਇੱਸ ਸ਼ਹਿਰ ਦੀ ਬਲਕਿ ਇੱਸ ਦੇਸ਼ ਦੀ ਸਭਤੋਂ ਵੱਡੀ ਲਾਇਬ੍ਰੇਰੀ ਹੋਵੇਗੀ।ਇਹਨਾਂ ਨੂੰ ਪਤਾ ਚੱਲਿਆ ਕਿ ਵਿਦੇਸ਼ੀ ਧਰਤੀ ਤੇ ਇੱਕ ਹਿੰਦੀ ਸਾਹਿਤਕਾਰ ਆਈ ਹੈ ਤੇ ਏਹ ਬੜੇ ਖੁਸ਼ ਹੋ ਗਏ।ਸੁਰਾਗ ਬੇਟਾ, ਤੁਹਾਡੀ ਪਤਨੀ ਲਈ ਏਹ ਮਿਸਟਰ ਜ਼ੋਨ ਅਪਣੀ ਲਾਇਬ੍ਰੇਰੀ ਦਾ ਇੱਕ ਆਫਰ ਲਿਆਏ ਹਨ ਜੇਕਰ ਤੁਹਾਡੀ ਨੂੰਹ ਆਪਣੀਆਂ ਕੁੱਜ ਕਿਤਾਬਾਂ ਉਸ ਲਾਇਬ੍ਰੇਰੀ ਵਿੱਚ ਰੱਖਣ ਦੀ ਇਜਾਜ਼ਤ ਦੇਣ, ਤਾਂ ਮਿਸਟਰ ਜ਼ੋਨ ਉਸਨੂੰ ਮੂੰਹਮੰਗੀ ਕ਼ੀਮਤ ਦੇਣਗੇ।"

ਇੱਹ ਗੱਲ ਸੁਣਕੇ ,,ਸਾਰਿਆਂ ਦੇ ਚੇਹਰੇ ਤੇ ਹਿੰਦੀ ਮੀਡੀਅਮ ਵਾਲੀ ਨੂੰਹ ਰੀਤੀ ਵਾਸਤੇ ਸੰਮਾਨ ਦਿਖਣ ਲੱਗਿਆ। ਮਾਮਾਜੀ ਦੀ ਨਜਰਾਂ ਝੁਕੀਆਂ ਹੋਇਆ ਸੀ।ਸੁਰਾਗ ਅਤੇ ਰੀਤੀ ,ਬੜੀ ਖੁਸ਼ੀ ਨਾਲ ਇੱਕ ਦੂੱਜੇ ਵੱਲ ਵੇਖਣ ਲੱਗ ਪਏ।ਇੱਕ ਹਿੰਦੀ ਮੀਡੀਅਮ ਵਾਲੀ ਨੂੰਹ ਨੇ ਵਿਦੇਸ਼ੀ ਧਰਤੀ ਤੇ ਅਪਣਾ ਅਤੇ ਹਿੰਦੀ ਦਾ ਮਾਣ ਵਧਾਇਆ।

©®ਮਨਪ੍ਰੀਤ ਮਖਿਜਾ

0 likes
☕

Support Manpreet Makhija

Appreciate this story? Send a small tip to encourage the author to write more great work!

Please login to tip the author.

Manpreet Makhija
Published By

Manpreet Makhija

@manpreet

Comments

Appreciate the author by telling what you feel about the post 💓

Please Login or Create a free account to comment.

★ Recommended For You

Stories tailored to your recent reading preferences

More stories in Culture
Xleem • 01 Jul, 2026 • 1 min read

Life

Life is a long journey, and most of us spend it chasing what we lack, while forgetting to be grateful for what we already hold.

132 0
More stories in Culture
Xleem • 01 Jul, 2026 • 1 min read

Li3f

Just read it

123 1
More stories in Culture
Adhiraj • 14 Oct, 2025 • 2 mins read

अंतर्राष्ट्रीय स्कूल

कहानी का संदर्भ शिक्षा के बढ़ते व्यापारिक स्वरूप से है | किस प्रकार शिक्षा दान के स्थान पर व्यापार बन कर विद्यालयों की गुणवत्ता गिरती जा रही है, इस समस्या का जिक्र कहानी में व्यंगात्मक रूप में प्रस्तुत किया गया है |

288 1
More stories in Culture
fazal Esaf • 05 Jul, 2025 • 1 min read

"मदीना को लिखे गए ख़त"

हर जुमे की सुबह एक बूढ़ा आदमी अपने दिल के टुकड़े काग़ज़ पर रख देता था — मदीना के नाम।" ‘मदीना को लिखे गए ख़त’ एक रूहानी, मोहब्बत-भरी कहानी है, जो इबादत और इंतज़ार के धागों से बुनी गई है। गुलज़ार की नज़्मों की तरह नरम, और दिल को छू लेने वाली इस कहानी में, एक पोती अपने दादा के उन ख़ामोश ख़तों को पढ़ती है, जो मदीना को नहीं, बल्कि अल्लाह से की गई एक धीमी, टूटती बातचीत होते हैं। यह कहानी है उन अल्फ़ाज़ों की जो कभी भेजे नहीं जाते, उन दुआओं की जो जवाब नहीं मांगतीं—बस यकीन रखती हैं।

341 0