ਪਰਵਾਹ ਕਰਦੀ ਨੂੰਹ

ਘਰ ਪਰਿਵਾਰ ਦੀ ਜਾਨ ਅਖਵਾਣ ਵਾਲੀ ਨੂੰਹ ਨੂੰ ਸਮਰਪਿਤ

Originally published in pa
Reactions 0
821
Manpreet Makhija
Manpreet Makhija 26 Jan, 2020 | 0 mins read

"ਦਾਦਾਜ਼ੀ,, ਤੁਸੀਂ ਏਹ ਸ਼ੁਗਰਫ਼ਰੀ ਮਿਠਾਈ ਖਾਉ, ਮੈਂ ਖ਼ਾਸ ਤੁਹਾਡੇ ਲਈ ਬਣਾਈ ਹੈ।" ਸੁਮਨ ਨੇ ਆਪਣੇ ਦਾਦਾ ਸਹੁਰੇ ਨੂੰ ਥਾਲ਼ੀ ਫੜਾਂਦੇ ਹੋਏ ਕਿਹਾ।

"ਆਹਾ,, ਬੜੀ ਸ੍ਵਾਦ ਮਿਠਾਈ ਹੈ।ਪੁੱਤ, ਜੇ ਤੂੰ ਨਾ ਹੋਂਦੀ ਤੇ ਮੇਰੀ ਜ਼ਿੰਦਗੀ ਤੇ ਬੜੀ ਕੌੜੀ ਹੋ ਜਾਣੀ ਸੀ।" ਦਾਦਾਜ਼ੀ ਨੇ ਮਿਠਾਈ ਖਾਂਦੇ ਹੋਏ ਆਪਣੀ ਪੋਤੀ ਨੂੰਹ ਨੂੰ ਕਿਹਾ।

" ਏਹ ਮੈਂ ਤੁਹਾਡੇ ਲਈ ਨਹੀਂ ਦਾਦਾਜ਼ੀ ਬਲਕਿ ਅਪਣੇ ਲਈ ਕਰਨੀ ਹਾਂ, ਜੇ ਤੁਸੀਂ ਬੀਮਾਰ ਪੈ ਗਏ ਤਾਂ ਮੈਂ ਸ਼ਤਰੰਜ ਵਿੱਚ ਕਿੰਨੂੰ ਹਰਾਵਾਂਗੀ!!!" ਸੁਮਨ ਦੀ ਗੱਲ ਸੁਣਕੇ ਦੋਨੋ ਹੱਸਣ ਲੱਗ ਪਏ। ਥੋੜੀ ਦੇਰ ਬਾਅਦ ਘਰ ਵਿੱਚ ਬੜਾ ਰੌਲ਼ਾ ਹੋਣ ਲੱਗਾ ਤਾਂ ਸੁਮਨ ਬਾਹਰ ਗਈ।

"ਵੇ ਮਰਜਾਣਿਆਂ,, ਏਨੇ ਪੈਸੇ ਵਿੱਚ ਦੋ ਸਬਜ਼ੀਆਂ ਹੀ ਲੈਕੇ ਆਇਆ ਹੈਂ। ਤੇਰਾ ਨਾਂ ਨੀਗੋੜਾ ਜਿੰਨੇ ਵੀ ਪਾਇਆ ਹੈ ਬੜਾ ਸੋਚ ਸਮਝ ਕੇ ਪਾਇਆ ਹੈ,, ਕਿਸੀ ਕੰਮ ਦਾ ਨਹੀਂ ਤੂੰ।" ਸੁਮਨ ਦੀ ਸੱਸ ,ਘਰ ਦੇ ਰਸੋਈਏ ਉੱਤੇ ਗੁੱਸਾ ਹੋ ਰਹੇ ਸਨ।

" ਕਿ ਹੋਇਆ ਮੰਮੀ ਜੀ!! ਹੁਣ ਕੀ ਕਿੱਤਾ ਇੱਸ ਭੋਲੇ ਨਿਗੌੜੇ ਨੇ!" ਸੁਮਨ ਨੇ ਆਪਣੀ ਸੱਸ ਨੂੰ ਪੁੱਛਿਆ।

"ਨਿਰਾ ਝੱਲਾ ਹੈ ਏਹ ਨੀਗੋੜਾ । ਮੈਂ ਇਸ ਨੂੰ ਪੰਜ ਸੌ ਰੁਪਏ ਦਿੱਤੇ ਹਨ ਤਾਂ ਏਹ ਸਿਰਫ਼ ਦੋ ਸਬਜ਼ੀਆਂ ਲੈਕੇ ਆਇਆ, ਇੰਨਾਂ ਭੋਲਾ ਵੀ ਕੋਈ ਹੋਂਦਾ ਹੈ ਕਿ,, ਏਹ ਤਾਂ ਸਬ ਲੁਟਾ ਕੇ ਆ ਗਿਆ।"

"ਮੰਮੀ ਜੀ,, ਪਹਿਲਾਂ ਤੁਸੀਂ ਇੱਕ ਗਲਾਸ ਪਾਣੀ ਪੀਓ।" "ਕੀ ਹੋਇਆ ਸੀ ਨਿਗੌੜੇ! ਦੱਸ ਵੀ ਦੇ ਵੀਰੇ"।ਸੁਮਨ ਨੇ ਸੱਸ ਨੂੰ ਸ਼ਾਂਤ ਕਰਕੇ ਨਿਗੌੜੇ ਨੂੰ ਪੁੱਛਿਆ। "ਸੁਮਨ ਭਾਭੀ,, ਮੈਂ ਸਬਜ਼ੀ ਤੇ ਸੌ ਰੁਪਏ ਦੀ ਹੀ ਲਈ ਸੀ, ਪਰ... ਬਾਕੀ ਦੇ ਚਾਰ ਸੌ ਰੁਪਏ ਮੈਂ ਮਾਲੀ ਨੂੰ ਦੇ ਦਿੱਤੇ,ਉਸਦੀ ਪਤਨੀ ਬਹੁਤ ਬਿਮਾਰ ਹੈ, ਜੇ ਇਲਾਜ਼ ਨਾ ਕਰਾਇਆ ਤਾਂ ਉਹ ਮਰ ਜਾਏਗੀ। ਤੁਸੀਂ ਚਾਰ ਸੌ ਰੁਪਏ ਮੇਰੀ ਪਗਾਰ ਤੋਂ ਕੱਟ ਲਊ।"

"ਵੇ ਝੱਲਿਆ,,, ਉਹ ਮਾਲੀ ਤਾਂ ਪਿਯੱਕੜ ਹੈ । ਉਸਦੀ ਏਹ ਹੀ ਬੁਰੀ ਆਦਤਾਂ ਕਾਰਣ ਉਸਦਾ ਅੱਜੇ ਤੱਕ ਵਿਆਹ ਹੀ ਨਹੀਂ ਹੋਇਆ।" ਸੁਮਨ ਦੀ ਸੱਸ ਨੇ ਨਿਗੌੜੇ ਨੂੰ ਕਿਹਾ। ਸੁਮਨ ਨੇ ਇਸ਼ਾਰਾ ਕਰਕੇ ਨਿਗੌੜੇ ਨੂੰ ਉਥੋਂ ਜਾਣ ਨੂੰ ਕਿਹਾ ਅਤੇ ਆਪਣੀ ਸੱਸ ਦੇ ਸਿਰ ਤੇ ਮਾਲਿਸ਼ ਕਰਨ ਲੱਗ ਪਈ।

"ਮੰਮੀ ਜੀ,, ਮੈਂ ਸੋਚ ਰਹੀ ਸੀ ਇੱਸ ਵਾਰੀ ਆਪਾ ਦੀਵਾਲੀ ਤੇ ਲਾਈਟਾਂ ਥੋੜੀ ਘੱਟ ਲਗਾਵਾਂਗੇ, ਬਿੱਜਲੀ ਦੀ ਬੱਚਤ ਹੁੰਦੀ ਹੈ ਨਾ।"

" ਹਾਂ ਹਾਂ ..ਧੀਏ, ਮੈਂ ਜਾਣਦੀ ਹਾਂ ਤੂੰ ਬਹੁਤ ਚੰਗੀ ਤਰ੍ਹਾਂ ਸਮਝਦੀ ਹੈ ਕਿ ਮੇਰਾ ਗੁੱਸਾ ਕਿਵੇਂ ਘੱਟ ਕਰਨਾ ਹੈ। ਮੈਨੂੰ ਵੀ ਤੇਰੀ ਆਦਤ ਪੈ ਗਈ ਹੈ, ਤੂੰ ਤਾਂ ਹਰ ਬੀਮਾਰੀ ਦੀ ਦਵਾ ਹੈ ।" ਦੋਵੇ ਨੂੰਹ ਸੱਸ ਇੱਕ ਦੂੱਜੇ ਨੂੰ ਗੱਲ ਪਾਕੇ ਮੁਸਕੁਰਾਣ ਲੱਗੀਆਂ। ਇੰਨੇ ਵਿੱਚ ਸੁਮਨ ਦੇ ਪਤੀ ਰਾਜ ਨੇ ਓਸਨੂੰ ਆਵਾਜ਼ ਲਗਾਈ।ਸੁਮਨ ਦੌੜਕੇ ਕਮਰੇ ਵਿੱਚ ਗਈ।

"ਕੀ ਹੋਇਆ,, ਕਾਹਨੂੰ ਇੰਨਾ ਸ਼ੋਰ ਮਚਾਈ ਜਾਂਦੇ ਹੋ ਰਾਜ!"

"ਮੇਰਾ ਸਮਾਨ ਹੀ ਨਹੀਂ ਮਿਲਦਾ ਕਦੇ ਵੀ ਵਕ਼ਤ ਤੇ!" "ਮੈਨੂੰ ਮੀਟਿੰਗ ਲਈ ਸ਼ਹਿਰ ਤੋਂ ਬਾਹਰ ਜਾਣਾ ਹੈ।" ਰਾਜ ਨੇ ਪਰੇਸ਼ਾਨੀ ਜਤਾ ਕੇ ਕਿਹਾ।

"ਹਾਏ ਰੱਬਾ...ਕਿੰਨੇ ਭੁਲੱਕੜ ਹੋ ਤੁਸੀਂ ਰਾਜ! ਤੁਸੀਂ ਅੱਜ ਨਹੀਂ ਕੱਲ ਨੂੰ ਜਾਣਾ ਹੈ ਸ਼ਹਿਰ ਤੋਂ ਬਾਹਰ।ਏਹ ਤੁਹਾਡੀ ਡਾਇਰੀ,, ਜਿਸਦੇ ਵਿੱਚ ਤੁਸੀਂ ਆਪ ਲਿਖਿਆ ਸੀ ਕਿ ਤੁਸੀਂ ਬੁੱਧਵਾਰ ਨੂੰ ਜਾਣਾ ਹੈ।ਅਤੇ ਅੱਜ ਮੰਗਲਵਾਰ ਹੈ, ਬੁੱਧਵਾਰ ਨਹੀਂ।" ਸੁਮਨ ਨੇ ਰਾਜ ਨੂੰ ਡਾਇਰੀ ਫੜਾਈ ਤੇ ਦੋਵੇਂ ਜ਼ੋਰ ਦੀ ਹੱਸਣ ਲੱਗ ਪਏ।ਪਿੱਛੋਂ ਸੁਮਨ ਦੀ ਸੱਸ ਕਮਰੇ ਵਿੱਚ ਆਈ ਤੇ ਕਹਿਣ ਲੱਗੀ," ਜੇ ਮੇਰੀ ਨੂੰਹ ਇਸ ਘਰ ਵਿੱਚ ਨਾ ਹੋਂਦੀ..ਤਾਂ ਕਿ ਹੋਣਾ ਸੀ ਇਸ ਘਰ ਦਾ!! ਸੱਚੀ ਪੁੱਤ..ਤੂੰ ਤਾਂ ਆਪਣੇ ਦਾਦਾਜ਼ੀ ਦੀ ਸ਼ੁਗਰ ਦੀ ਦਵਾਈ ਹੈਂ.. ਮੇਰੀ ਬੀਪੀ ਦੀ ਮਸ਼ੀਨ ਹੈ.. ਅਪਣੇ ਪਤੀ ਦੀ ਸੇਕ੍ਰੇਟਰੀ ਹੈਂ.. ਸਭ ਨਾਲ਼ ਪਿਆਰ ਪਾਕੇ ਸਾਨੂੰ ਅਪਣੀ ਆਦਤਾਂ ਪਾਕੇ ,ਤੂੰ ਸਾਨੂੰ ਬਿਗਾੜ ਦਿੱਤਾ ਹੈ। ਹੁਣ ਤੇਰੇ ਤੋਂ ਬਿਨਾਂ ਅਸੀਂ ਇਸ ਘਰ ਦਾ ਅਤੇ ਸਾਡਾ ਇੱਕ ਪਲ ਵੀ ਨਹੀਂ ਸੋਚ ਸਕਦੇ।ਤੂੰ ਤਾਂ ਇਸ ਘਰ ਦੀ ਜਾਨ ਹੈ ਪੁੱਤ"। ਵਾਕਈ,, ਇੱਕ ਨੂੰਹ ਅਪਣੇ ਘਰ ਪਰਿਵਾਰ ਦੀ ਜਿੰਮੇਵਾਰੀ ਨਿਭਾਉਂਦੇ ਹੋਏ ਕਦੋ ਓਸ ਘਰ ਦੀ ਜਾਨ ਬਣ ਜਾਂਦੀ ਹੈ, ਉਸਨੂੰ ਆਪ ਵੀ ਪਤਾ ਨਹੀਂ ਚੱਲਦਾ। ਓਹ ਕਹਿੰਦੇ ਨੇ ਨਾ, ਘਰਵਾਲੀ ਹੀ ਘਰ ਦੀ ਰੌਣਕ ਹੁੰਦੀ ਹੈ।" ਆਪ ਜੀ ਨੂੰ ਬਲਾਗ ਕਿਵੇਂ ਲੱਗਿਆ,, ਪੜ੍ਹਕੇ ਆਪਣੇ ਰਿਵਿਊ ਦਿਓ।ਧੰਨਵਾਦ।

©® ਮਨਪ੍ਰੀਤ ਮਖਿਜਾ

0 likes

Published By

Manpreet Makhija

manpreet

Comments

Appreciate the author by telling what you feel about the post 💓

Please Login or Create a free account to comment.