ਕੱਲ ਦੀ ਮਨੁੱਖਤਾਂ #10articlechallenge #Ichallengeyou

ਕਦੇ ਕਦੇ ਖੋਟਾ ਸਿੱਕਾ ਅਖਵਾਣ ਵਾਲੇ ਵੀ ਕੀਮਤੀ ਗੱਲ ਸਮਝਾ ਜਾਂਦੇ ਹਨ।

Originally published in pa
Reactions 0
862
Manpreet Makhija
Manpreet Makhija 17 May, 2020 | 1 min read

ਅੱਠ ਸਾਲ ਦੀ ਗੁੱਡੀ , ਜਿਸਨੂੰ ਦਿਮਾਗ਼ ਤੌਰ ਤੇ ਵੇਖਦੇ ਹੋਏ ਡਾਕਟਰਾਂ ਨੇ ਸਾਫ਼ ਕਹਿ ਦਿੱਤਾ ਕਿ, 'ਇਹ ਕੁੜੀ ਸ਼ਰੀਰਿਕ ਤੌਰ ਤੇ ਵੱਧੇਗੀ ਮਗਰ, ਦਿਮਾਗ ਹਮੇਸ਼ਾ ਬੱਚਿਆਂ ਵਰਗਾ ਹੀ ਰਹੂਗਾ। ' ਗੁੱਡੀ ਦੇ ਮਾਂ ਪਿਓ ਬੜੇ ਉਦਾਸ ਹੋ ਗਏ ਕਿ ਇੱਕੋ ਕੁੜੀ ਹੈ ਅਤੇ ਓਹ ਵੀ ਦਿਮਾਗ਼ੀ ਬਿਮਾਰੀ ਤੋਂ ਜੂਝ ਰਹੀ ਹੈ। ਇਸ ਕੁੜੀ ਵਿੱਚ ਮਨੁੱਖੀ ਜੀਵਨ, ਗੱਲਾਂ, ਬਾਤਾਂ, ਵਿਚਾਰ, ਭਾਵਨਾਵਾਂ, ਕਦੇ ਜਨਮ ਨਹੀਂ ਲੈਣਗੀਆਂ। ਨ ਅੱਜ, ਨ ਕੱਲ।

ਜਿੰਦਗੀ ਗੁਜ਼ਰਦੀ ਗਈ। ਪਤੰਗਬਾਜ਼ੀ ਦਾ ਤਿਉਹਾਰ ਸੀ। ਆਂਢ ਗੁਆਂਢੀ ਸਾਰੇ ਲੋੱਕੀ ਛੱਤ ਤੇ ਪਤੰਗਾ ਉਡਾਣ ਦਾ ਮਜ਼ਾ ਲੈ ਰਹੇ ਸਨ। ਗੁੱਡੀ ਦੀ ਨਾਲ ਵਾਲੀ ਛੱਤ ਤੋਂ ਮੁੰਡਿਆਂ ਨੇ ਪਤੰਗਬਾਜ਼ੀ ਕਰਦੇ ਹੋਏ ਅਪਣੇ ਡੋਰੀ ਨਾਲ ਇੱਕ ਪੰਛੀ ਨੂੰ ਘਾਇਲ ਕਰ ਦਿੱਤਾ ਅਤੇ ਉਸਤੋਂ ਬਾਅਦ ਵੀ ਕੋਈ ਧਿਆਨ ਨ ਦੇਂਦੇ ਹੋਏ ਪਤੰਗ ਉਡਾਣ ਲੱਗੇ। ਗੁੱਡੀ ਨੇ ਛੇਤੀ ਜਾ ਕੇ ਉਸ ਪੰਛੀ ਦੇ ਸ਼ਰੀਰ ਤੇ ਕੋਲ ਰੱਖੀ ਹੋਈ ਮਿੱਟੀ ਦਾ ਲੇਪ ਕਿੱਤਾ। ਸਾਰੇ ਲੋੱਕੀ ਵੇਖ ਕੇ ਹੈਰਾਨ ਰਹਿ ਗਏ ਕਿਉਂਕਿ ਅੱਜ ਇਕ ਬਿਨਾ ਦਿਮਾਗ ਦੀ ਕੁੜੀ ਨੇ ਭਾਵਨਾਵਾਂ ਨੂੰ ਜਾਹਿਰ ਕਰਦੇ ਹੋਏ ਇੱਕ ਬੇਜ਼ਬਾਨ ਪੰਛੀ ਦਾ ਦਰਦ ਸਮਝਿਆ, ਜਦਕਿ..... ਜਵਾਨ ਮੁੰਡੇ ਤੇ ਬਸ ਪਤੰਗਾ ਵਿੱਚ ਹੀ ਮਸਤ ਸਨ। ਵਾਕਈ, ਗੁੱਡੀ ਹੀ ਸੀ ਆਣ ਵਾਲੇ ਕੱਲ ਵਿੱਚ ਜੀਵਿਤ ਮਨੁੱਖਤਾ ਦੀ ਮਿਸਾਲ।

©ਮਨਪ੍ਰੀਤ ਮਖਿਜਾ

0 likes

Published By

Manpreet Makhija

manpreet

Comments

Appreciate the author by telling what you feel about the post 💓

Please Login or Create a free account to comment.