ਕਨਿਸ਼ਠਾ

ਪਰਿਵਾਰ ਦੇ ਛੋਟੇ ਮੇਮਬਰਾਂ ਦੀ ਅਹਿਮੀਅਤ ਦਰਸ਼ਾਨਦੀ ਕਹਾਣੀ

Originally published in pa
Reactions 0
1211
Manpreet Makhija
Manpreet Makhija 24 Jan, 2020 | 0 mins read

ਕਨਿਸ਼ਠਾ , ਠਾਕੁਰ ਪਰਿਵਾਰ ਦੀ ਸੱਭ ਤੋਂ ਛੋਟੀ ਨੂੰਹ ਸੀ।ਪਰਿਵਾਰ ਦੇ ਵੱਡੇ ਲੋਕੀ ਜਿੱਦਾਂ ਕਿ ਓਹਦੀ ਸੱਸ, ਜੇਠਾਣੀ, ਸਹੁਰੇ ਜੀ, ਅਤੇ ਨਨਦ ਨੂੰ ਵੀ ਕਨਿਸ਼ਠਾ ਦੀ ਕੋਈ ਇੱਜਤ ਨਹੀਂ ਕਰਦੇ ਸੀ। ਕਿਸੀ ਵੀ ਪਰਿਵਾਰਕ ਮਸਲੇ ਵਿਚ ਕਨਿਸ਼ਠਾ ਦੀ ਕੋਈ ਰਾਇ ਨਹੀਂ ਲਿੱਤੀ ਜਾਂਦੀ ਸੀ।ਇੱਕ ਦਿਨ ਕਨਿਸ਼ਠਾ ਦੀ ਜੇਠਾਣੀ ਦੀ ਕੁੜੀ ਵਾਸਤੇ ਕੋਈ ਰਿਸ਼ਤਾ ਆਇਆ।ਘਰ ਦੇ ਵਢਹੇ ਮੇਮਬਰਾਂ ਨੇ ਕਨਿਸ਼ਠਾ ਨੂੰ ਕਿਹਾ, "ਤੁਸੀ ਬੱਚਿਆਂ ਨੂੰ ਲੈ ਕੇ ਬਗੀਚੇ ਵਿੱਚ ਘੁਮਾ ਲਿਆਓ।ਕਨਿਸ਼ਠਾ ਨੂੰ ਬੁਰਾ ਤੇ ਲਗਿਆ ਮਗਰ ਓਹ ਆਪਣੀ ਸਮਝਦਾਰੀ ਵਿਖਾਂਦੇ ਹੋਏ ਗੱਲ ਦੇ ਆਖੇ ਲਗੀ। ਜਾਂਦੇ ਜਾਂਦੇ ਓਸ ਦੀ ਨਜ਼ਰ ਟੇਬਲ ਤੇ ਰੱਖੀ ਹੋਈ ਤਸਵੀਰ ਤੇ ਗਈ ਜੋ ਕਿ ਰਿਸ਼ਤੇ ਵਾਲੇ ਮੁੰਡੇ ਦੀ ਸੀ। ਕਨਿਸ਼ਠਾ ਦੇ ਪੈਰ ਉਧਰੇ ਹੀ ਰੁੱਕ ਗਏ ਕਿਉਂਕਿ ਇਹ ਓਹ ਹੀ ਮੁੰਡਾ ਸੀ ਜਿਨੂੰ ਕਨਿਸ਼ਠਾ ਨੇ ਇੱਕ ਦਿਨ ਬੱਸ ਸਟੈਂਡ ਤੇ ਕਿਸੀ ਕੁੜੀ ਨੂੰ ਛੇੜਦੇ ਵੇਖਿਆ ਸੀ। ਕਨਿਸ਼ਠਾ ਨੇ ਪਰਿਵਾਰ ਵਾਲਿਆਂ ਨੂੰ ਤੁਰੰਤ ਇਹ ਗੱਲ ਦੱਸੀ । ਪਹਿਲਾਂ ਤੇ ਕਿਸੀ ਨੇ ਵਿਸ਼ਵਾਸ ਹੀ ਨ ਕਿੱਤਾ ਮਗਰ ਫ਼ਿਰ ਕਨਿਸ਼ਠਾ ਨੇ ਘਰ ਵਾਲਿਆਂ ਨੂੰ ਬੱਸ ਸਟੈਂਡ ਤੇ ਜਾਕੇ ਲਗੇ ਹੋਏ ਕੈਮਰੇ ਦੀ ਫੁਟੇਜ ਵੇਖਣ ਨੂੰ ਕਿਹਾ। ਘਰਵਾਲਿਆਂ ਨੇ ਜੋ ਵੇਖਿਆ ਓਹ ਵੇਖ ਕੇ ਹੈਰਾਨ ਰਹਿ ਗਏ।ਅਤੇ ਸ਼ਰਮੀਂਗਏ ਵੀ ਸਨ। ਕਨਿਸ਼ਠਾ ਦੇ ਸਹੁਰੇ ਜੀ ਨੇ ਕਨਿਸ਼ਠਾ ਨੂੰ ਕਿਹਾ, "ਸਾਨੂੰ ਮਾਫ਼ ਕਰਦੇ ਧੀਏ। ਜਿੱਦਾਂ ਇੱਕ ਹੱਥ ਵਿੱਚ ਸੱਭ ਤੋਂ ਛੋਟੀ ਉਂਗਲੀ ਦੀ ਵੀ ਅਹਮਿਯਤ ਹੁੰਦੀ ਹੈ, ਓਹ ਹੱਥ ਨੂੰ ਮੁੱਠੀ ਬੰਦ ਕਰਨ ਲਯੀ ਮਦਦ ਕਰਦੀ ਹੈ, ਓਸੀ ਤਰਹ ਅੱਜ ਤੂੰ ਆਪਣੇ ਪਰਿਵਾਰ ਵਿੱਚ ਆਪਣੀ ਅਹਿਮੀਅਤ ਬਣਾ ਲਯੀ। ਤੂੰ ਇਸ ਪਰਿਵਾਰ ਵਿੱਚ ਸੱਭ ਤੋਂ ਜਰੂਰੀ ਹੈ।"

ਕਨਿਸ਼ਠਾ ਦੀ ਅੱਖਾਂ ਵਿੱਚ ਹੰਜੂ ਭਰ ਆਏ।

0 likes

Published By

Manpreet Makhija

manpreet

Comments

Appreciate the author by telling what you feel about the post 💓

Please Login or Create a free account to comment.