ਆਪਣੀ ਕਦਰ ਕਰਨਾ ਸਿੱਖੋਂ

ਜਦੋਂ ਇੱਕ ਦੋਸਤ ਨੇ ਸਿਖਾਈ ਸੇਹਤ ਦੀ ਕਦਰ।

Originally published in pa
Reactions 0
1253
Manpreet Makhija
Manpreet Makhija 26 Jan, 2020 | 0 mins read

ਨੀਸ਼ੀ ਸਾਰਾ ਕੰਮ ਖ਼ਤਮ ਕਰਕੇ ਮੋਬਾਇਲ ਲੈਕੇ ਬੈਠੀ ਸੀ । ਅਚਾਣਕ ਤੋਂ ਨੀਸ਼ੀ ਨੇ ਫੇਸਬੁੱਕ ਤੇ ਵੇਖਿਆ ਕਿ ਉਸਦੀ ਸਭ ਤੋਂ ਪਿਆਰੀ ਸਹੇਲੀ ਅੰਮ੍ਰਿਤਾ , ਓਹੀ ਸ਼ਹਿਰ ਵਿੱਚ ਰਹਿਣ ਲੱਗੀ ਹੈ।ਨੀਸ਼ੀ ਬਹੁਤ ਖੁਸ਼ ਹੋ ਗਈ ਉਸਨੇ ਝੱਟਪਟ ਡਾਇਰੀ ਤੋਂ ਅੰਮ੍ਰਿਤਾ ਦਾ ਨੰਬਰ ਲੱਭਿਆ ਅਤੇ ਉਸਨੂੰ ਫ਼ੋਨ ਕਿੱਤਾ।" ਹੈਲੋ ਅੰਮ੍ਰਿਤਾ,,, ਕੀ ਹਾਲ ਹੈ। ਮੈਂ ਹੁਣੇ ਹੀ ਤੱਕਿਆ ਕਿ ਤੂੰ ਮੇਰੇ ਸ਼ਹਿਰ ਵਿੱਚ ਰਹਿਣ ਲੱਗ ਪਈ ਹੈ।ਇੱਹ ਕਦੋ ਹੋਇਆ! ਹੋਰ ਤੂੰ ਮੈਨੂੰ ਦੱਸਿਆ ਕਿਊ ਨਹੀਂ!!" ਨੀਸ਼ੀ ਨੇ ਫ਼ੋਨ ਮਿਲਦਿਆਂ ਹੀ ਅੰਮ੍ਰਿਤਾ ਨੂੰ ਕੁੱਜ ਕਹਿਣ ਨਾ ਦਿੱਤਾ।

" ਹਾਏ ਨੀਸ਼ੀ,, ਦਰਅਸਲ ਮੇਰੇ ਪਤੀ ਦਾ ਟਰਾਂਸਫਰ ਇੱਸ ਸ਼ਹਿਰ ਵਿੱਚ ਹੋ ਗਿਆ ਹੈ।ਪੂਰੇ ਪਰਿਵਾਰ ਨੂੰ ਲੈਕੇ ਅੱਸੀ ਪਿੱਛਲੇ ਹਫਤੇ ਹੀ ਆਏ ਹਾਂ।ਸੋਰੀ ਯਾਰ,, ਕੰਮ ਬਹੁਤ ਜ਼ਿਆਦਾ ਸੀ, ਇਸ ਕਰਕੇ ਤੈਨੂੰ ਫ਼ੋਨ ਹੀ ਨਹੀਂ ਮਿਲਾ ਪਾਈ। ਇੱਕ ਕੰਮ ਕਰਨੇ ਹਾਂ ,,ਅੱਜ ਸ਼ਾਮੀ ਸਿਟੀ ਗਾਰਡਨ ਤੇ ਮਿਲਦੇ ਹਾਂ।"

ਬਾਏ ਬਾਏ ਕਹਿ ਕੇ ਦੋਵਾਂ ਨੇ ਫ਼ੋਨ ਰੱਖ ਦਿੱਤਾ।ਨੀਸ਼ੀ ਨੂੰ ਥੋੜਾ ਅਜ਼ੀਬ ਜਿਹਾ ਲੱਗਿਆ ਕਿ ਇਨ੍ਹਾਂ ਬੜ ਬੜ ਕਰਨ ਵਾਲੀ ਅੰਮ੍ਰਿਤਾ ਕਿਵੇ ਇਨੀਂ ਸ਼ਾਂਤ ਤਰੀਕੇ ਨਾਲ ਗੱਲ ਕਰਦੀ ਪਈ ਸੀ । ਖ਼ੈਰ,,, ਅਪਣੀ ਸਹੇਲੀ ਨੂੰ ਮਿਲਣ ਦੀ ਖੁਸ਼ੀ ਵਿੱਚ ਨੀਸ਼ੀ ਨੇ ਫਟਾਫਟ ਛੋਟੇ ਛੋਟੇ ਕੰਮ ਨਿਪਟਾਏ ਤੇ ਤਿਆਰ ਹੋਕੇ ਉਸਨੂੰ ਮਿਲਣ ਟੁਰ ਗਈ। ਜਿੰਨੀ ਜ਼ਿਆਦਾ ਉਤਸ਼ਾਹ ਨਾਲ ਨੀਸ਼ੀ ਗਾਰਡਨ ਪਹੁੰਚੀ ਓਨੇ ਹੀ ਹੈਰਾਨੀ ਨਾਲ ਅੰਮ੍ਰਿਤਾ ਨੂੰ ਵੇਖਦੀ ਰਹਿ ਗਈ। ਜੋ ਅੰਮ੍ਰਿਤਾ ਅਪਣੀ ਕਾਲਜ ਦੀ ਸ਼ਾਨ ਹੁੰਦੀ ਸੀ, ਜਿਸਦੀ ਖੂਬਸੂਰਤੀ ਦੇ ਚਰਚੇ ਬੜੇ ਆਮ ਸੀ, ਜਿਸਦੀ ਹੱਸੀ ਅਤੇ ਆਵਾਜ਼ ਦਾ ਜਾਦੂ ਸਭ ਤੇ ਛਾਇਆ ਰਹਿੰਦਾ, ਉਹ ਅੰਮ੍ਰਿਤਾ ਅੱਜ ਬਿਖਰੇ ਬਾਲਾਂ ਨਾਲ, ਮੱਥੇ ਉੱਤੇ ਲਕੀਰਾਂ ਪਾਈ ਹੋਇ ਅਤੇ ਚੇਹਰੇ ਤੇ ਮੁਸਕਾਨ ਦਾ ਵੀ ਕੋਈ ਨਾਮੋਨਿਸ਼ਾਂ ਨਹੀਂ। "ਇੱਹ ਕੀ ਹੋ ਗਿਆ ਅੰਮ੍ਰਿਤਾ ਨੂੰ!!!" ਨੀਸ਼ੀ ਨੇ ਗੱਲ ਲਾਕੇ ਅੰਮ੍ਰਿਤਾ ਨੂੰ ਪੁੱਛਿਆ," ਇੱਹ ਤੂੰ ਅਪਣਾ ਕਿ ਹਾਲ ਬਣਾਇਆ ਹੈ।" ਅੰਮ੍ਰਿਤਾ ਨੇ ਕਿਹਾ," ਕੁੱਜ ਨਹੀਂ ਯਾਰ।ਬੜਾ ਵੱਡਾ ਸੋਹਰਾ ਪਰਿਵਾਰ ਹੈ ਮੇਰਾ।ਸਭ ਦੀ ਫ਼ਰਮਾਇਸ਼ ਅਤੇ ਜ਼ਰੂਰਤ ਪੁਰੀ ਕਰਦਿਆਂ ਮੇਨੂ ਪਤਾ ਹੀ ਨਹੀਂ ਚੱਲਦਾ ਕਿ ਦਿਨ ਕਿੱਦਾਂ ਲੰਘ ਜਾਂਦਾ ਹੈ।ਫ਼ਿਰ ਥੱਕ ਜਾਂਦੀ ਹਾਂ ਤੇ ਬੱਸ ਬਿਸਤਰ ਤੇ ਪੈ ਕੇ ਸੋ ਜਾਂਦੀ ਹਾਂ। ਅਪਨੇ ਆਪ ਨੂੰ ਸਵਾਰਨ ਦਾ ਵਕ਼ਤ ਹੀ ਨਹੀਂ ਮਿਲਦਾ।"

" ਉਹ ਤੇ ਦੁੱਜੀ ਗੱਲ ਹੈ ਅਮੁ । ਪਹਿਲੀ ਗੱਲ ਤੇ ਤੂੰ ਆਪਣਾ ਹਾਲ ਕਿ ਬਣਾ ਲਿਆ ਤੇਰੀ ਅੱਖਾਂ ਦੇ ਥੱਲੇ ਇਨੇ ਕਾਲੇ ਘੇਰੇ , ਨਾਲੇ ਤੇਰਾ ਸ਼ਰੀਰ ਵੀ ਕਿੰਨਾ ਕਮਜ਼ੋਰ ਹੋ ਗਿਆ ਹੈ। ਤੂੰ ਅਪਣਾ ਧਿਆਨ ਵੀ ਦੇਂਨੀ ਹੈ ਜਾ ਨਹੀਂ।" ਨੀਸ਼ੀ ਨੇ ਪੁੱਛਿਆ।

" ਬੜੇ ਦਿਨ ਪਹਿਲਾਂ ਡਾਕਟਰ ਕੋਲ ਗਈ ਸੀ ਉਸਨੇ ਹੀਮੋਗਲੋਬਿਨ ਘੱਟ ਦੱਸਿਆ ਬੱਸ ਬਾਕੀ ਸਭ ਠੀਕ ਹੈ।ਕੋਈ ਨਹੀਂ ਯਾਰ ਚੱਲਦਾ ਰਹਿੰਦਾ ਹੈ।" ਅੰਮ੍ਰਿਤਾ ਦੀ ਇੱਹ ਗੱਲ ਸੁਣ ਕੇ ਨੀਸ਼ੀ ਦਾ ਗਲਾ ਭਰ ਆਇਆ।ਕਿਵੇ ਪਰਿਵਾਰ ਦਾ ਧਿਆਨ ਕਰਦੇ ਹੋਏ ਇੱਕ ਜ਼ਨਾਨੀ ਅਪਣੇ ਵਾਰੇ ਹੀ ਸੋਚਣਾ ਭੁੱਲ ਜਾਂਦੀ ਹੈ। ਨੀਸ਼ੀ ਨੇ ਉਸ ਦਿਨ ਤੇ ਕੁੱਜ ਨਾ ਕਿਹਾ ਲੇਕਿਨ ਪੂਰੀ ਰਾਤ ਅਪਣੇ ਘਰੇ ਨੀਸ਼ੀ ਸੋ ਨ ਸੱਕੀ। ਅਗਲੇ ਹੀ ਦਿਨ ਨੀਸ਼ੀ ਅਪਣੀ ਸਹੇਲੀ ਅੰਮ੍ਰਿਤਾ ਦੇ ਘਰ ਪਹੁੰਚ ਗਈ ਅਤੇ ਨਾਲ ਇੱਕ ਪੇਟੀ ਵੀ ਲੈ ਗਈ।

" ਅਰੇ ਨੀਸ਼ੀ ਤੂੰ!! ਦੱਸ ਕੇ ਆਣਾ ਸੀ, ਮੈਂ ਖਾਣਾ ਬਣਾ ਲੈਣਾ ਸੀ ਨਾਲੇ ਇਹ ਕੀ ਲੈਕੇ ਆਈ ਤੂੰ,, ਫੋਰਮਲਿਟੀ ਦੀ ਕਿ ਲੋੜ ਸੀ"। ਅੰਮ੍ਰਿਤਾ ਨੇ ਕਿਹਾ।

" ਇਹ ਫੋਰਮਲਿਟੀ ਨਹੀਂ ਤੈਨੂੰ ਅਪਨੇ ਆਪ ਲਈ ਜਿੰਮੇਦਾਰ ਬਣਾਣ ਦੀ ਕੋਸ਼ਿਸ਼ ਹੈ ਇੱਸ ਪੇਟੀ ਵਿੱਚ ਅਨਾਰ ਹਨ ਤੇਰੇ ਫੇਵਰੇਟ। ਰੋਜ਼ ਜੂਸ ਬਣਾਈ ਆਪ ਵੀ ਪੀਵੀਂ ਅਤੇ ਸੋਹਰਿਆ ਨੂੰ ਵੀ ਪਿਲਾਈ।ਨਾਲੇ ਕੁੱਜ ਬਦਾਮ ਵੀ ਹਨ ,,ਤਾਂਕਿ ਤੂੰ ਅਪਣੀ ਯਾਦਦਾਸ਼ਤ ਵੀ ਤੇਜ ਕਰ ਪਾਏ। ਮੇਰੀ ਪਿਆਰੀ ਅਮੁ,,, ਪਰਿਵਾਰ ਦਾ ਧਿਆਨ ਰੱਖੋ ਮਗਰ ਅਪਣੀ ਸੇਹਤ ਨੂੰ ਵੀ ਨਾ ਭੁਲਾਓ।ਤੂ ਤਗੜੀ ਅਤੇ ਭਲੀ ਚੰਗੀ ਰਹੇਂਗੀ ਤਾਂ ਹੀ ਤੇ ਸਭ ਨੂੰ ਸੰਭਾਲਣ ਲਾਇਕ ਹੋ ਪਾਏਂਗੀ।ਤੂੰ ਨੀਂਹ ਹੈ,,, ਜਦੋ ਨੀਂਹ ਮਜਬੂਤ ਹੋਏਗੀ ਤਾਂ ਹੀ ਤੇ ਮਕਾਨ ਟਿਕੇਗਾ। ਸਮਝੀ ਮੇਰੀ ਗੱਲ,, ਜਾਂ ਹੋਰ ਬੋਲਾ।" ਅੰਮ੍ਰਿਤਾ ਨੇ ਰੋਂਦੇ ਹੋਏ ਨੀਸ਼ੀ ਨੂੰ ਝੱਪੀ ਪਾ ਲਈ। ਅੱਜ ਉਸਨੂੰ ਸੋਹਰਿਆ ਦੇ ਸ਼ਹਿਰ ਵਿੱਚ ਵੀ ਕੋਈ ਅਪਣਾ ਮਿਲ ਗਿਆ।

©®ਮਨਪ੍ਰੀਤ ਮਖਿਜਾ

0 likes

Published By

Manpreet Makhija

manpreet

Comments

Appreciate the author by telling what you feel about the post 💓

Please Login or Create a free account to comment.