ਆਤਮਸਮਮਾਨ

ਜਦੋਂ ਇੱਕ ਔਰਤ ਨੇ ਅਪਣੇ ਲਈ ਫ਼ੈਸਲਾ ਲਿਆ।

Originally published in pa
❤️ 0
💬 0
👁 1801
Manpreet Makhija
Manpreet Makhija 18 May, 2020 | 1 min read
Calculating read time... 0 min left

ਰਾਣੋ , ਨੂੰ ਪਾਰਟੀ ਵਿੱਚ ਬਿਲਕੁੱਲ ਅੱਛਾ ਨਹੀਂ ਲੱਗ ਰਿਹਾ ਸੀ। ਰਾਣੋ ਦਾ ਪਤੀ ਨੀਲ, ਆਪਣੇ ਬੋਸ ਅਤੇ ਹੋਰ ਕੁਲੀਗ ਨਾਲ ਬਿਜ਼ੀ ਹੋ ਗਿਆ ਤੇ ਰਾਣੋ ਇੱਕ ਕੋਨੇ ਤੇ ਖੜੀ ਰਹਿ ਗਈ। ਇਹ ਪਹਿਲੀ ਵਾਰ ਦੀ ਗੱਲ ਨਹੀਂ ਸੀ, ਬਲਕਿ ਨੀਲ ਹਰ ਵਾਰੀ ਪਾਰਟੀ ਤੇ ਰਾਣੋ ਨੂੰ ਨਾਲ ਲੈਕੇ ਆਂਦਾ ਪਰ ਨਾਲ ਨਹੀਂ ਸੀ ਰਹਿੰਦਾ। ਰਾਣੋ ਮਨ ਹੀ ਮਨ ਬੜਾ ਬੇਜ਼ਤੀ ਮਹਿਸੂਸ ਕਰਦੀ। ਰਾਣੋ ਜਾਕੇ ਕੁਰਸੀ ਤੇ ਬੈ ਗਈ। ਥੋੜੀ ਦੇਰ ਵਿੱਚ ਨੀਲ ਦੇ ਬੋਸ ਦਾ ਸਾਲਾ ਰਾਣੋ ਕੋਲ ਆਇਆ ਤੇ ਉਸਨੂੰ ਡਾਂਸ ਕਰਣ ਲਈ ਕਹਿਣ ਲੱਗਾ। ਰਾਣੋ ਨੇ ਮਨਾ ਕਿੱਤਾ ਲੇਕਿਨ ਉਹ ਮੁੰਡਾ ਨਹੀਂ ਸੀ ਮਨੀਆਂ।

ਰਾਣੋ ਨੇ ਘਬਰਾ ਕੇ ਅਪਣੇ ਪਤੀ ਨੀਲ ਨੂੰ ਆਵਾਜ਼ ਮਾਰੀ। ਨੀਲ ਨੇ ਉਸ ਮੁੰਡੇ ਨੂੰ ਪਰਾਂ ਕਰਨ ਦੇ ਬਜਾਏ ਰਾਣੋ ਨੂੰ ਡਾਂਟ ਦਿੱਤਾ ਕਿ ਹਾਈ ਕਲਾਸ ਪਾਰਟੀ ਵਿੱਚ ਇੱਕ ਦੂੱਜੇ ਨਾਲ ਡਾਂਸ ਕਰਨਾ ਆਮ ਗੱਲ ਹੈ।ਰਾਣੋ ਨੇ ਇਸ ਵਾਰੀ ਅਪਮਾਨ ਦੇ ਹੰਜੂ ਪੀਣ ਤੋਂ ਬਜਾਏ ਆਪਣੇ ਆਤਮਸਮਮਾਨ ਲਈ ਬੋਲਣਾ ਤਯ ਕਿੱਤਾ ਅਤੇ ਨੀਲ ਨੂੰ ਸੱਭ ਦੇ ਸਾਮ੍ਹਣੇ ਥੱਪੜ ਮਾਰਕੇ ਬੋਲੀ, 'ਤੇਰੇ ਲਈ ਆਮ ਗੱਲ ਹੋਣੀ ਕਿ ਤੂੰ ਅਪਣੀ ਪਤਨੀ ਨੂੰ ਵੀ ਆਪਸ ਵਿੱਚ ਵੰਡਣ ਦੀ ਚੀਜ ਸਮਝ ਲਈ, ਮਗਰ ਮੇਰੇ ਲਈ ਅਪਣੇ ਸਮਮਾਨ ਤੋਂ ਵੱਧ ਕੇ ਕੁੱਝ ਨਹੀਂ, ਇਹ ਹਾਈ ਕਲਾਸ ਦੀ ਝੂਠੀਆਂ ਸ਼ਾਨ ਤੈਨੂੰ ਹੀ ਮੁਬਾਰਕ।"

ਅਤੇ ਰਾਣੋ ਪਾਰਟੀ ਤੋਂ ਅਤੇ ਨੀਲ ਦੀ ਜਿੰਦਗੀ ਤੋਂ ਹਮੇਸ਼ਾ ਲਈ ਟੁਰ ਗਈ।

©ਮਨਪ੍ਰੀਤ ਮਖਿਜਾ

0 likes

Support Manpreet Makhija

Please login to support the author.

Published By

Manpreet Makhija

manpreet

Comments

Appreciate the author by telling what you feel about the post 💓

Please Login or Create a free account to comment.