ਮਿਲਵਰਤਨ

Kiran
23 Aug, 2019 • 1 min read • pa
❤️ 0 💬 0 👁 804
ਮਿਲਵਰਤਨ

 

ਸਮਾਜ ਦੀ ਹੋਂਦ ਮਨੁੱਖਾਂ ਦੇ ਆਪਸੀ ਮਿਲਵਰਤਨ ਦੀ ਹੀ ਉਪਜ ਹੈ। ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ। ਸਮਾਜ ਵਿੱਚ ਮਿਲਵਰਤਨ ਦਾ ਬਹੁਤ ਮਹੱਤਵ ਹੈ। ਮਿਲਵਰਤਨ ਦੀ ਜ਼ਰੂਰਤ ਥਾਂ-ਥਾਂ ਤੇ ਪੈਂਦੀ ਹੈ ਜਿਵੇਂ- ਪਰਿਵਾਰ ਵਿੱਚ, ਰਿਸ਼ਤੇਦਾਰੀ ਵਿੱਚ, ਮਿੱਤਰਾਂ ਵਿੱਚ, ਸਹਿਪਾਠੀਆਂ ਵਿੱਚ, ਗੁਆਂਢੀਆਂ ਵਿੱਚ, ਕਾਰੋਬਾਰ ਵਿੱਚ ਜਾਂ ਉਸ ਸੰਸਥਾ ਵਿੱਚ ਜਿੱਥੇ ਅਸੀਂ ਕੰਮ ਕਰਦੇ ਹਾਂ।


ਜੇ ਅਸੀਂ ਮਿਲਵਰਤਨ ਜਾਂ ਸਹਿਯੋਗ ਨਹੀਂ ਰੱਖਾਂਗੇ ਤਾਂ ਸਾਡੀ ਯੋਗਤਾ ਕਿਸੇ ਕੰਮ ਦੀ ਨਹੀਂ। ਜੇਕਰ ਅਸੀਂ ਆਪਣੇ ਆਲੇ-ਦੁਆਲੇ ਵਸਦੇ ਲੋਕਾਂ ਨਾਲ ਮਿਲਵਰਤਨ ਨਾ ਦੇਈਏ ਤਾਂ ਸਾਡੀ ਜ਼ਿੰਦਗੀ ਅਧੂਰੀ ਹੈ। ਅੰਗਰੇਜ਼ੀ ਵਿੱਚ ਕਿਹਾ ਗਿਆ ਹੈ One flower cannot make a garland. ਇੱਕ ਮਨੁੱਖ ਭਾਵੇਂ ਕਿੰਨਾ ਹੀ ਪ੍ਰਤਿਭਾਵਾਨ। ਹੋਵੇ ਪਰ ਉਹ ਇਕੱਲਾ ਕੁਝ ਨਹੀਂ ਕਰ ਸਕਦਾ, ਉਹ ਮਿਲਵਰਤਨ ਦੇ ਕੇ ਤੇ ਮਿਲਵਰਤਨ ਲੈ ਕੇ ਹੀ ਗੱਡੀ ਚਲਾ ਸਕਦਾ ਹੈ। ਜੇ ਅਸੀਂ ਖਾਹ-ਮਖਾਹ ਕਿਸੇ ਦੇ ਕੰਮ ਵਿੱਚ ਰੁਕਾਵਟ ਪਾਈਏ ਤੇ ਆਪਣੀ ਮਨ ਮਰਜੀ ਕਰੀਏ ਤਾਂ ਅਸੀਂ ਦੂਸਰੇ ਲਈ ਤੇ ਆਪਣੇ ਲਈ ਮੁਸੀਬਤਾਂ ਖੜ੍ਹੀਆਂ ਕਰਾਂਗੇ।


ਅਸੀਂ ਮਿਲਵਰਤਨ ਨਾਲ ਆਪਣੇ ਸੁੱਖਾਂ ਵਿੱਚ ਤੇ ਕਮਾਈ ਦੇ ਸਾਧਨਾਂ ਵਿੱਚ ਵਾਧਾ ਕਰ ਸਕਦੇ ਹਾਂ। ਮਿਲਵਰਤਨ ਨਾਲ ਅਸੀਂ ਦੁੱਖਾਂ ਤੇ ਮੁਸੀਬਤਾਂ ਦਾ ਟਾਕਰਾ ਸਫ਼ਲਤਾ ਨਾਲ ਕਰ ਲੈਂਦੇ ਹਾਂ।


ਸਹਿਯੋਗ ਨਾਲ ਅਸੀਂ ਦੂਜਿਆਂ ਦਾ ਤੇ ਆਪਣਾ ਜੀਵਨ ਸੰਖਾ ਬਣਾ ਲੈਂਦੇ ਹਾਂ। ਮਿਲਵਰਤਨ ਨਾਲ ਕੰਮ ਵਧੇਰੇ ਜਲਦੀ ਖ਼ਤਮ ਹੁੰਦੇ ਹਨ।

ਕੰਮ ਕਰਨ। ਲਈ ਸ਼ਕਤੀ ਘੱਟ ਲੱਗਦੀ ਹੈ। ਮਿਲਵਰਤਨ ਨਾਲ ਕੀਤਾ ਕੰਮ ਸਾਨੂੰ ਖੁਸ਼ੀਆਂ । ਦਿੰਦਾ ਹੈ ਤੇ ਸਾਡੀਆਂ ਆਸ਼ਾਵਾਂ ਵਿੱਚ ਵਾਧਾ ਕਰਦਾ ਹੈ। ਇਸ ਲਈ ਸਾਨੂੰ ਅੱਖ ਸਮੇਂ ਇੱਕ ਦੂਜੇ ਨੂੰ ਵੱਧ ਤੋਂ ਵੱਧ ਮਿਲਵਰਤਨ ਦੇਣਾ ਚਾਹੀਦਾ ਹੈ।



0 likes
☕

Support Kiran

Appreciate this story? Send a small tip to encourage the author to write more great work!

Please login to tip the author.

Kiran
Published By

Kiran

@kiran

Comments

Appreciate the author by telling what you feel about the post 💓

Please Login or Create a free account to comment.

★ Recommended For You

Stories tailored to your recent reading preferences

More stories in Art
offbeatpixels • 21 Oct, 2026 • 1 min read

Guide to Growth Marketing Agencies in India

The blog explains how startups in India can choose the right growth marketing agency to improve brand visibility, generate leads, optimize marketing costs, and achieve scalable business growth.

9 0
More stories in Art
Xleem • 01 Jul, 2026 • 1 min read

Life

Life is a long journey, and most of us spend it chasing what we lack, while forgetting to be grateful for what we already hold.

123 0
More stories in Art
Xleem • 01 Jul, 2026 • 1 min read

Li3f

Just read it

115 1
More stories in Art
fazal Esaf • 05 Jul, 2025 • 1 min read

"मदीना को लिखे गए ख़त"

हर जुमे की सुबह एक बूढ़ा आदमी अपने दिल के टुकड़े काग़ज़ पर रख देता था — मदीना के नाम।" ‘मदीना को लिखे गए ख़त’ एक रूहानी, मोहब्बत-भरी कहानी है, जो इबादत और इंतज़ार के धागों से बुनी गई है। गुलज़ार की नज़्मों की तरह नरम, और दिल को छू लेने वाली इस कहानी में, एक पोती अपने दादा के उन ख़ामोश ख़तों को पढ़ती है, जो मदीना को नहीं, बल्कि अल्लाह से की गई एक धीमी, टूटती बातचीत होते हैं। यह कहानी है उन अल्फ़ाज़ों की जो कभी भेजे नहीं जाते, उन दुआओं की जो जवाब नहीं मांगतीं—बस यकीन रखती हैं।

331 0