ਭਾਸ਼ਣ

Kiran
22 Aug, 2019 • 1 min read • pa
❤️ 0 💬 0 👁 756
ਭਾਸ਼ਣ


ਭਾਸ਼ਨ ਦੇਣ ਲਈ ਹਰ ਮਨੁੱਖ ਤਿਆਰ ਰਹਿੰਦਾ ਹੈ ਪਰ ਚੰਗਾ ਭਾਸ਼ਨ ਦੇਣਾ ਹਰ ਇੱਕ ਲਈ ਸੌਖਾ ਨਹੀਂ ਹੁੰਦਾ। ਚੰਗਾ ਭਾਸ਼ਨ ਦੇਣਾ ਵੀ ਇੱਕ ਕਲਾ ਹੈ। ਅਜੋਕੀ ਜ਼ਿੰਦਗੀ ਵਿੱਚ ਭਾਸ਼ਨ ਕਲਾ ਦਾ ਮਹੱਤਵਪੂਰਨ ਸਥਾਨ ਹੈ। ਚੋਣਾਂ ਦੇ ।


ਦਿਨਾਂ ਵਿੱਚ ਅਕਸਰ ਨੇਤਾ ਭਾਸ਼ਨ ਰਾਹੀਂ ਮਿੱਠੀਆਂ-ਮਿੱਠੀਆਂ ਗੱਲਾਂ ਕਰਦੇ ਹਨ। ਤੇ ਲੋਕਾਂ ਨੂੰ ਮੋਹ ਲੈਂਦੇ ਹਨ, ਭਾਵੇਂ ਉਹਨਾਂ ਨੇ ਕਰਨਾ ਕੁੱਝ ਨਹੀਂ ਹੁੰਦਾ। ਭਾਸ਼ਨ ਕਲਾ ਨੇਤਾ ਨੂੰ ਨੇਤਾਗਿਰੀ ਦੀ ਕਤਾਰ ਵਿੱਚ ਖੜ੍ਹਾ ਕਰਨ ਲਈ ਇੱਕ ਵੱਡਾ ਸਾਧਨ ਸਿੱਧ ਹੁੰਦੀ ਹੈ। ਆਮ ਮਨੁੱਖ ਲਈ ਵੀ ਭਾਸ਼ਨ ਕਲਾ ਵਿੱਚ ਨਿਪੁੰਨ ਹੋਣਾ ਬਹੁਤ ਜ਼ਰੂਰੀ ਹੈ। ਅੱਜ ਦੇ ਜ਼ਮਾਨੇ ਵਿੱਚ ਤਾਂ ਡਿਗਰੀਆਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਲਈ ਭਾਸ਼ਨ ਜ਼ਰੂਰੀ ਅੰਗ ਬਣ ਗਿਆ ਹੈ।


ਕਿਸੇ ਕੋਰਸ ਵਿੱਚ ਦਾਖਲਾ ਲੈਣਾ ਹੋਵੇ, ਨੋਕਰੀ ਲਈ ਇੰਟਰਵਿਊ ਦੇਣੀ ਹੋਵੇ ਜਾਂ ਕਿਸੇ ਨੂੰ ਪਹਿਲੀ ਵਾਰ ਮਿਲਣਾ ਹੋਵੇ, ਭਾਸ਼ਨ ਕਲਾ ਵਿੱਚ ਨਿਪੁੰਨਤਾ ਦਾ ਗੁਣ ਬਹੁਤ ਜ਼ਰੂਰੀ ਹੈ। ਜੋ ਮਨੁੱਖ ਪ੍ਰਭਾਵਸ਼ਾਲੀ ਤਰੀਕੇ ਨਾਲ ਵਿਚਾਰ ਪ੍ਰਗਟ ਕਰਦਾ ਹੈ, ਉਹ ਘਰ ਬਹੁਤ ਸਭ ਥਾਂ ਤੇ ਖਾਸ ਸਥਾਨ ਰੱਖਦਾ ਹੈ। ਜਦੋਂ ਸਰੋਤਿਆਂ ਸਾਹਮਣੇ ਖੜੇ ਹੋ ਕੇ ਵਿਚਾਰ ਪ੍ਰਗਟ ਕੀਤੇ ਜਾਂਦੇ ਹਨ ਉਹ ਭਾਸ਼ਨ ਅਖਵਾਉਂਦਾ ਹੈ।



ਭਾਸ਼ਨ ਕਲਾ ਕੋਈ ਦੈਵੀਗੁਣ ਨਹੀਂ, ਇਸ ਲਈ ਅਭਿਆਸ, ਗਿਆਨ, ਸਮਝ ਤੇ ਵਿਸ਼ਵਾਸ ਦੀ ਲੋੜ ਹੁੰਦੀ ਹੈ। ਦੋ ਜਾਂ ਚਾਰ ਮਨੁੱਖਾਂ ਦੇ ਵਿਚਕਾਰ ਤਾਂ ਹਰ ਕੋਈ ਬੋਲ ਲੈਂਦਾ ਹੈ ਪਰ ਸਟੇਜ ਤੇ ਖੜ੍ਹੇ ਹੋਣਾ ਤੇ ਚੰਗਾ ਭਾਸ਼ਨ ਦੇਣਾ ਹਰ ਇੱਕ ਦੇ ਵਸ ਦਾ ਰੋਗ ਨਹੀਂ ਹੈ। ਹਰ ਇੱਕ ਵਿਅਕਤੀ ਨੂੰ ਭਾਸ਼ਨ ਕਲਾ ਦੇ ਵਿਕਾਸ ਦਾ ਮੌਕਾ ਨਹੀਂ ਮਿਲਦਾ। ਕਈ ਵਿਦਿਆਰਥੀ ਸਕੂਲਾਂ ਵਿੱਚ ਹੀ ਇਸ ਕਲਾ ਵਿੱਚ ਨਿਪੁੰਨਤਾ ਹਾਸਲ ਕਰ ਲੈਂਦੇ ਹਨ।


ਜੇ ਵਿਦਿਆਰਥੀਆਂ ਨੂੰ ਅਧਿਆਪਕਾਂ ਵੱਲੋਂ ਅਗਵਾਈ ਦਿੱਤੀ ਜਾਵੇ ਤੇ ਉਤਸ਼ਾਹਿਤ ਕੀਤਾ ਜਾਵੇ ਤਾਂ ਉਹਨਾਂ ਦਾ ਝਾਕਾ ਖੋਲਿਆ ਜਾ ਸਕਦਾ ਹੈ। ਭਾਸ਼ਨ ਦੇਣ ਵਾਲੇ ਨੂੰ ਪੂਰਾ ਗਿਆਨ ਹੋਣਾ ਚਾਹੀਦਾ ਹੈ। ਉਸ ਦੀ ਗੱਲ ਵਿਉਂਤਮਈ ਹੋਣੀ ਚਾਹੀਦੀ ਹੈ ਤਾਂ ਜੋ ਉਹ ਸਰੋਤਿਆਂ ਨੂੰ ਆਪਣੀ ਗੱਲ ਸਮਝਾ ਸਕੇ। ਇਹੋ ਹੀ ਭਾਸ਼ਨ-ਕਲਾ ਵਿੱਚ ਨਿਪੁੰਨਤਾ ਪ੍ਰਾਪਤ ਕਰਨ ਦਾ ਅਧਾਰ ਹੈ।

0 likes
☕

Support Kiran

Appreciate this story? Send a small tip to encourage the author to write more great work!

Please login to tip the author.

Kiran
Published By

Kiran

@kiran

Comments

Appreciate the author by telling what you feel about the post 💓

Please Login or Create a free account to comment.

★ Recommended For You

Stories tailored to your recent reading preferences

More stories in Non-fiction
Rajesh Mohan V Rao • 24 Oct, 2026 • 1 min read

Title

The Unopened Letter

0 0
More stories in Non-fiction
offbeatpixels • 21 Oct, 2026 • 1 min read

Guide to Growth Marketing Agencies in India

The blog explains how startups in India can choose the right growth marketing agency to improve brand visibility, generate leads, optimize marketing costs, and achieve scalable business growth.

43 0
More stories in Non-fiction
Xleem • 01 Jul, 2026 • 1 min read

Life

Life is a long journey, and most of us spend it chasing what we lack, while forgetting to be grateful for what we already hold.

128 0
More stories in Non-fiction
Saurabh Kumar Gautam • 09 Apr, 2026 • 1 min read

नई दुर्गा

अन्याय के खिलाफ खड़े होने के लिए साहस जरूरी है, और रौशनी इसी साहस के कारण एक “नई दुर्गा” बनकर उभरती है।

231 0