ਮੇਰੇ ਤੋਂ ਹੀ ਸ਼ੁਰੂ ਹੁੰਦੀ ਮੇਰੀ ਖੁਸ਼ੀ।

My happiness starts from me.

Originally published in pa
Reactions 0
350
Sonia Madaan
Sonia Madaan 24 Jan, 2021 | 1 min read
1000poems #soniamadaan Happiness Punjabi poetry Selflove

ਮੇਰੇ ਤੋਂ ਹੀ ਸ਼ੁਰੂ ਹੁੰਦੀ ਮੇਰੀ ਖੁਸ਼ੀ

ਮੇਰੇ ਤੋਂ ਹੀ ਸ਼ੁਰੂ ਹੁੰਦਾ ਮੇਰਾ ਸਨਮਾਨ

ਕਿਸੇ ਹੋਰ ਉੱਤੇ ਕਿਉਂ ਨਿਰਭਰ ਹੋਵਾਂ

ਜਦ ਮੇਰੀ ਵੱਖਰੀ ਪਛਾਣ।

ਖੁਦ ਨਾਲ ਬਹਿ ਕੇ ਦੋ ਗੱਲਾਂ ਕਰਨਾ

ਖੁਦ ਦਾ ਖਿਆਲ ਰੱਖਣਾ

ਮੈਨੂੰ ਮੰਨ ਤੋਂ ਖੁਸੀ ਦੇਂਦਾ ਹੈ

ਮੇਰੀ ਖੁਸ਼ੀ ਮੇਰੇ ਪਰਿਵਾਰ ਨਾਲ ਜੁੜੀ

ਸਾਰੀਆਂ ਦੇ ਚਿਹਰੇ ਦੀ ਰੌਣਕ ਵੇਖ

ਮੇਰੇ ਬੁੱਲਾਂ ਤੇ ਵੀ ਮੁਸਕਾਨ ਖਿਲਰ ਜਾਂਦੀ

ਪਰ ਜਦੋਂ ਮੰਨ ਹੀ ਦੁੱਖ ਵਿੱਚ ਡੁੱਬਿਆ ਹੋਵੇ

ਤਾਂ ਉਹ ਮੁਸਕਾਨ ਵੀ ਫਿੱਕੀ ਪੈ ਜਾਂਦੀ

ਮੈਂ ਖੁਦ ਨੂੰ ਅਹਮਿਯਤ ਦਿਤੀ ਹੈ

ਤਾਂ ਹੀ ਸਭ ਦਾ ਪਿਆਰ ਪਾਇਆ ਹੈ

ਖੁਦ ਦੀ ਖੁਸ਼ੀ ਦੱਬ ਕੇ ਕੌਣ ਕਿਸੇ ਨੂੰ ਖੁਸ਼ ਰੱਖ ਪਾਈਆ ਹੈ।  

0 likes

Published By

Sonia Madaan

soniamadaan

Comments

Appreciate the author by telling what you feel about the post 💓

Please Login or Create a free account to comment.