ਦੂਜਾ ਮੌਕਾ।

If life gives second chance, just grab it.

Originally published in pa
❤️ 0
💬 0
👁 607
Sonia Madaan
Sonia Madaan 15 Feb, 2021 | 1 min read
1000poems Motivation Lifelessons #soniamadaan Second chance Punjabi poetry

ਜਦੋਂ ਜ਼ਿੰਦਗੀ ਦੂਜਾ ਮੌਕਾ ਦੇਵੇ

ਤਾਂ ਬਹੁਤਾਂ ਸੋਚਣਾ ਨਹੀਂ ਚਾਹੀਦਾ,

ਕਿਸਮਤਾਂ ਨਾਲ ਮਿਲਦਾ ਇਹ ਪਲ

ਖ਼ੁਦ ਨੂੰ ਰੋਕਣਾ ਨਹੀਂ ਚਾਹੀਦਾ।


ਵਕਤ ਲੈਂਦਾ ਇਮਤਿਹਾਨ ਹਰ ਪਲ

ਮੁਸ਼ਕਲਾਂ ਰਾਹ ਰੋਕ ਖੜ ਜਾਂਦੀਆਂ ਨੇ,

ਪਰ ਮੁਸੀਬਤਾਂ ਤੋਂ ਡਰਕੇ ਅੱਗੇ ਵੱਧਣ ਤੋਂ

ਖ਼ੁਦ ਨੂੰ ਰੋਕਣਾ ਨਹੀਂ ਚਾਹੀਦਾ।


ਦਿਲ ਵਿਚ ਹੈ ਅਰਮਾਨ ਕੋਈ

ਜਾਂ ਕੋਈ ਸੁਪਨਾ ਪੂਰਾ ਕਰਨ ਦੀ ਆਸ ਹੈ,

ਪਾਣੀ ਹੋਵੇ ਆਪਣੇ ਨਈ ਪਹਿਚਾਣ ਭਾਂਵੇ

 ਖ਼ੁਦ ਨੂੰ ਰੋਕਣਾ ਨਹੀਂ ਚਾਹੀਦਾ।



ਜਿ਼ੰਦਗੀ ਬਹੁਤਾਂ ਲੰਮੀ ਨਹੀਂ

ਨਾਂ ਸੋਚਾਂ ਵਿਚ ਪੈ ਕੇ ਜਾ਼ਇਆ ਕਰ,

ਅੱਗੇ ਕੀ ਬਣਨਾ ਇਹ ਸੋਚ ਕੇ

ਖ਼ੁਦ ਨੂੰ ਰੋਕਣਾ ਨਹੀਂ ਚਾਹੀਦਾ।



ਹੱਥ ਆਇਆ ਮੌਕਾ ਕਿਓਂ ਗਵਾਉਂਦੇ ਹੋ?

ਕੋਸ਼ਿਸ਼ ਵੀ ਮਾਈਨੇ ਰੱਖਦੀ ਹੈ,

ਹਾਰ-ਜਿੱਤ ਦੀ ਚਿੰਤਾ ਵਿੱਚ

ਖ਼ੁਦ ਨੂੰ ਰੋਕਣਾ ਨਹੀਂ ਚਾਹੀਦਾ।


0 likes

Support Sonia Madaan

Please login to support the author.

Published By

Sonia Madaan

soniamadaan

Comments

Appreciate the author by telling what you feel about the post 💓

Please Login or Create a free account to comment.