Old People

Originally published in pa
Reactions 0
433
Raghav Sen 13 Aug, 2019 | 1 min read

 ਫ਼ਾਰਸੀ ਵਿਚ ਬਜ਼ੁਰਗ ਲਫ਼ਜ਼ ਦਾ ਅਰਥ ਹੁੰਦਾ ਹੈ-ਵੱਡਾ। ਕੇਵਲ ਉਮਰ ਪੱਖੋਂ ਹੀ ਵਡੇਰਾ ਨਹੀਂ ਬਲਕਿ ਜੋ ਤਜਰਬੇਕਾਰ, ਸਿਆਣਾ ਤੇ ਸੂਝਵਾਨ ਹੋਵੇ, ਉਹ ਵਿਅਕਤੀ ਬਜ਼ੁਰਗ ਅਖਵਾਉਂਦਾ ਹੈ । ਬੁਢਾਪਾ ਜ਼ਿੰਦਗੀ ਦੇ ਆਖ਼ਰੀ ਪੜਾਅ ਦੀ ਨਿਸ਼ਾਨੀ ਹੈ। ਉਮਰ ਦੇ ਇਸ ਪੜਾਅ ਤੱਕ ਪਹੁੰਚਦਿਆਂ-ਪਹੁੰਚਦਿਆਂ ਵਿਅਕਤੀ ਆਪਣੀ ਜ਼ਿੰਦਗੀ ਵਿਚ ਆਏ ਉਤਰਾਅ-ਚੜ੍ਹਾਅ ਅਤੇ ਜ਼ਿੰਦਗੀ ਦੀਆਂ ਤਲਖ਼-ਹਕੀਕਤਾਂ ਨੂੰ ਹੰਢਾਉਂਦਿਆਂ ਹੋਇਆ ਸੂਝਵਾਨ ਹੋ ਜਾਂਦਾ ਹੈ। ਉਹ ਆਪਣੇ ਤਜਰਬਿਆਂ ਦੇ ਅਧਾਰ ‘ਤੇ ਆਪਣੇ ਪਰਿਵਾਰ ਨੂੰ ਸਲਾਹ-ਮਸ਼ਵਰੇ ਦਿੰਦਾ ਹੈ ਤਾਂ ਜੋ ਉਹ ਹੋਰ ਤਰੱਕੀ ਕਰ ਸਕਣ। ਉਮਰ ਦੇ ਲਿਹਾਜ਼ ਨਾਲ ਉਸ ਦੇ ਸੁਭਾਅ ਵਿਚ ਵੀ ਥੋੜੀ-ਬਹੁਤ ਤਬਦੀਲੀ ਆ ਹੀ ਜਾਂਦੀ ਹੈ। ਰ ਉਸ ਦੀਆਂ ਇਹ ਤਬਦੀਲੀਆਂ ਅਤੇ ਉਸ ਦੇ ਵਿਚਾਰ, ਉਸ ਦੇ ਪਰਿਵਾਰ ਨੂੰ ਅਖਰਦੇ ਹਨ ਜਿਸ ਨਾਲ ਉਨ੍ਹਾਂ ਦੇ ਵਿਚਾਰਾਂ ਵਿਚ ਟਾਕਰੇ ਪੈਦਾ ਹੋ ਜਾਂਦਾ ਹੈ। ਸਿੱਟੇ ਵਜੋਂ ਬਜ਼ੁਰਗਾਂ ਦੀ ਸ਼੍ਰੇਣੀ ਵੱਖਰੀ ਹੋ ਜਾਂਦੀ ਹੈ ਤੇ ਉਹ ਆਪਣੇ ਘਰ-ਪਰਿਵਾਰ ਵਿਚ ਰਹਿੰਦੇ ਹੋਏ ਵੀ ਡਾਲੀ। ਨਾਲੋਂ ਟੁੱਟੇ ਹੋਏ ਫੁੱਲ ਵਾਂਗ ਹੁੰਦੇ ਹਨ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਸਮਾਜ ਵਿਚ ਬਜ਼ੁਰਗਾਂ ਦਾ ਸਥਾਨ ਕਿਹੋ ਜਿਹਾ ਹੈ ਅਤੇ ਕਿਹੋ ਜਿਹਾ ਹੋਣਾ ਚਾਹੀਦਾ ਹੈ ?

 ਘਰਾਂ ਵਿਚ ਬਜ਼ੁਰਗਾਂ (ਮਾਪਿਆਂ) ਦਾ ਆਸਰਾ ਰੱਬ ਵਰਗਾਆਸਰਾ ਹੁੰਦਾ ਹੈ। ਬਜ਼ੁਰਗਾਂ ਦੇ ਘਰ ਵਿਚ ਮੌਜੂਦ ਹੋਣ ਨਾਲ ਹੀ ਸੰਨਾ ਘਰ ਭਰਿਆ-ਭਰਿਆ ਜਾਪਦਾ ਹੈ ਤੇ ਇਕੱਲਤਾ ਦਾ ਅਹਿਸਾਸ ਨਹੀਂ ਹੁੰਦਾ। ਇਨ੍ਹਾਂ ਦੇ ਆਸਰੇ ਹੀ ਅਸੀਂ ਦੁਨਿਆਵੀ ਕੰਮ ਨਿਪਟਾਉਣ ਲਈ ਘਰੋਂ ਬੇਫ਼ਿਕਰੇ ਹੋ ਕੇ ਚਲੇ ਜਾਂਦੇ ਹਾਂ ਅਤੇ ਕਈ ਘਰੇਲ ਤੇ ਸਮਾਜਕ ਜ਼ਿੰਮੇਵਾਰੀਆਂ ਤੋਂ ਵੀ ਮੁਕਤ ਹੋ ਜਾਂਦੇ ਹਾਂ। ਘਰ ਨੂੰ ਘਰ ਬਣਾਉਣ ਵਿਚ ਇਨ੍ਹਾਂ ਦਾ ਹੀ ਯੋਗਦਾਨ ਹੁੰਦਾ ਹੈ।

ਬਜ਼ੁਰਗਾਂ ਦੇ ਲਾਡ-ਪਿਆਰ ਨਾਲ ਛੋਟੇ ਬੱਚੇ ਵੀ ਚੰਗੀਆਂ ਤੇ ਨੇਕ ਆਦਤਾਂ ਸਿੱਖਦੇ ਹਨ।ਉਨ੍ਹਾਂ ਵਿਚ ਆਪਣਾਪਣ, ਸਲੀਕਾ, ਸਤਿਕਾਰ ਤੇ ਮਿਲਵਰਤਨ ਦੀ ਭਾਵਨਾ ਆ ਜਾਂਦੀ ਹੈ। ਉਹ ਭੈੜੀਆਂ ਵਾਦੀਆਂ ਤੋਂ ਬਚੇ ਰਹਿੰਦੇ ਹਨ। ਇਨ੍ਹਾਂ ਦੀ ਸੰਗਤ ਨਾਲ ਬੱਚਿਆਂ ਦਾ ਸਰੀਰਕ, ਬੌਧਿਕ ਤੇ ਮਾਨਸਿਕ ਵਿਕਾਸ ਹੁੰਦਾ ਹੈ। ਬੱਚਿਆਂ ਦੇ ਬਚਪਨ ਨੂੰ ਸਾਰਥਕ ਬਣਾਉਣਾ ਤੇ ਉਨ੍ਹਾਂ ਨੂੰ ਨੇਕ ਤੇ ਇਮਾਨਦਾਰ ਬਣਾਉਣਾ ਕੇਵਲ ਬਜ਼ੁਰਗਾਂ (ਦਾਦੇ-ਦਾਦੀਆਂ) ਦੇ ਹੀ ਹਿੱਸੇ ਆਇਆ ਹੈ। ਪਰ ਅਫ਼ਸੋਸ ! ਅੱਜ ਵਕਤ ਬਦਲ ਗਿਆ ਹੈ, ਆਪਣੇ ਪਰਾਏ ਹੋ ਗਏ ਹਨ, ਖੂਨ ਸਫ਼ੈਦ ਹੋ ਗਿਆ ਹੈ, ਖੂਨ ਦੇ ਰਿਸ਼ਤੇ ਵੀ ਸਵਾਰਥੀ ਹੋ ਗਏ ਹਨ, ਇਨ੍ਹਾਂ ਵਿਚ ਤਰੇੜਾਂ ਪੈ ਗਈਆਂ ਹਨ। ਅੱਜ ਘਰਾਂ ਵਿਚ ਬਜ਼ੁਰਗਾਂ ਦੀ ਹੋਂਦ ਅਤੇ ਹਾਜ਼ਰੀ ਵਾਧੂ ਜਿਹੀ ਜਾਪਣ ਲੱਗ ਪਈ ਹੈ। ਇਹ ਤਬਦੀਲੀ ਕਿਉਂ ਤੇ ਕਿਵੇਂ ਆਈ ? ਇਸ ਦਾ ਇਕ ਕਾਰਨ ਤਾਂ ਸਪਸ਼ਟ ਹੈ-ਨਵੀਂ ਪੀੜੀ ਤੇ ਪੁਰਾਣੀ ਪੀੜ੍ਹੀ ਦੇ ਵਿਚਾਰਾਂ ਵਿਚ ਤਕਰਾਰ। ਬਜ਼ੁਰਗਾਂ ਦਾ ਪੁਰਾਤਨ-ਮੁਖੀ ਹੋਣਾ, ਹਰ ਗੱਲ ਵਿਚ ਨੁਕਤਾਚੀਨੀ ਕਰਨੀ ਤੇ ਆਪਣੇ ਜ਼ਮਾਨੇ ਦੀਆਂ ਗੱਲਾਂ ਨੂੰ ਦੁਹਰਾਉਣਾ ਉਨ੍ਹਾਂ ਦੀ ਆਦਤ ਬਣ ਜਾਂਦੀ ਹੈ। ਬਦਲ ਰਹੇ ਸਮੇਂ ਦੇ ਨਾਲ ਆਪਣੇ-ਆਪ ਨੂੰ ਬਦਲਣਾ ਉਨ੍ਹਾਂ ਲਈ ਬੇਹੱਦ ਮੁਸ਼ਕਲ ਹੁੰਦਾ ਹੈ ਜਦੋਂ ਕਿ ਨਵੀਂ ਪੀੜੀ ਦੀ ਸੋਚ ਅਜ਼ਾਦ ਖ਼ਿਆਲਾਂ ਵਾਲੀ ਹੁੰਦੀ ਹੈ। ਉਹ ਬਜ਼ੁਰਗਾਂ ਦੀ ਦਖ਼ਲ-ਅੰਦਾਜ਼ੀ ਬਰਦਾਸ਼ਤ ਨਹੀਂ ਕਰ ਸਕਦੇ।ਉਹ ਆਪਣੇ । ‘ਸੋਸ਼ਲ ਸਟੇਟਸ’ ਦੀ ਖ਼ਾਤਰ ਬਜ਼ੁਰਗਾਂ ਤੋਂ ਦੂਰੀਆਂ ਬਣਾਉਣਾ ਚਾਹੁੰਦੇ ਹਨ ਜਿਸ ਦੇ ਸਿੱਟੇ ਵਜੋਂ ਬਜ਼ੁਰਗ ਇਕੱਲੇ ਰਹਿ ਜਾਂਦੇ ਹਨ।

ਇਸ ਤੋਂ ਇਲਾਵਾ ਬਜ਼ੁਰਗਾਂ ਦੀ ਇਕੱਲਤਾ ਦਾ ਕਾਰਨ ਵਿਦੇਸ ਜਾ ਵੱਸੇ ਪੁੱਤਰਾਂ ਦੀ ਜੁਦਾਈ ਹੈ। ਵਧੇਰੇ ਪੈਸਾ ਕਮਾਉਣ ਦੇ ਲਾਲਚ ਜਾਂ ਕਿਸੇ ਹੋਰ ਮਜਬੂਰੀ-ਵੱਸ ਪੁੱਤਾਂ ਵੱਲੋਂ ਵਿਦੇਸ਼ ਜਾਣਾ ਅਤੇ ਫਿਰ ਪਰਿਵਾਰ ਸਮੇਤ ਉੱਥੇ ਹੀ ਪੱਕਾ ਵਸੇਬਾ ਬਣਾ ਲੈਣ ਨਾਲ ਪਿੱਛੇ ਰਹਿ ਗਏ। ਬਜ਼ੁਰਗ ਮਾਪਿਆਂ ਨੂੰ ਇਕੱਲਤਾ ਦਾ ਸੰਤਾਪ ਝੱਲਣ ਲਈ ਮਜਬੂਰ ਹੋਣਾ ਪੈਂਦਾ ਹੈ। ਉਨ੍ਹਾਂ ਨੂੰ ਆਪਣੀ ਔਲਾਦ ਦਾ ਸੁਖ ਨਸੀਬ ਨਹੀਂ ਹੁੰਦਾ।ਉਹ ਔਲਾਦ ਦੇ ਹੁੰਦੇ ਹੋਇਆਂ ਵੀ ਬੇਔਲਾਦੇ ਜਿਹੇ ਹੋ ਜਾਂਦੇ ਹਨ।

ਮਾਪੇ ਤਾਂ ਧਰਤੀ ਹੇਠਲੇ ਬਲਦ ਹੁੰਦੇ ਹਨ ਤੇ ਫਿਰ ਇਹ ਧਰਤੀ ਹੇਠਲੇ ਬਲਦ ਅੱਜ ਆਪਣੇ ਹੀ ਧੀਆਂ-ਪੁੱਤਰਾਂ ‘ਤੇ ਬੋਝ ਕਿਉਂ ਬਣ ਗਏ ਹਨ? ਉਹ ਤਾਂ ਆਪਣੇ ਹਿੱਸੇ ਦੀ ਛਾਂ ਵੀ ਉਨ੍ਹਾਂ ਨੂੰ ਦੇ ਕੇ ਇਹੋ ਹੀ ਕਹਿੰਦੇ ਹਨ ਕਿ ਸਾਡੇ ਬੱਚਿਆਂ ਨੂੰ ਤੱਤੀ ਵਾ ਨਾ ਲੱਗੇ। ਧੀਆਂ-ਪੁੱਤਰ ਏਨੇ ਨਿਰਮੋਹੇ ਕਿਉਂ ਹੋ ਗਏ ਹਨ ? ਮਾਪੇ ਤਾਂ ਇਨ੍ਹਾਂ ਨੂੰ ਆਪਣੇ ਬੁਢਾਪੇ ਦੀ ਡੰਗੋਰੀ ਸਮਝ ਕੇ ਆਸਾਂ ਦੇ ਸਹਾਰੇ ਜਿਉਂਦੇ ਹਨ ਤੇ ਇਨ੍ਹਾਂ ਨਾ-ਸ਼ੁਕਰੇ ਅਹਿਸਾਨ-ਫਰਾਮੋਸ਼ਾਂ ਨੇ ਇਕ ਝਟਕੇ ਨਾਲ ਹੀ ਘਣਛਾਵਾਂ ਬੂਟਾ ਪੁੱਟ ਕੇ ਪਰ੍ਹਾਂ ਵਗਾਹ ਮਾਰਿਆ।

ਜੋ ਵੀ ਹੈ, ਬਜ਼ੁਰਗਾਂ ਦੀ ਸਥਿਤੀ ਨਿਰਾਸ਼ਾਜਨਕ, ਅਪਮਾਨਜਨਕ ਤੇ ਉਨਾਂ ਦਾ ਭਵਿੱਖ ਧੁੰਦਲਾ ਹੈ। ਅੰਤ ਵਿਚ ਇਹੋ ਕਿਹਾ ਜਾ ਸਕਦਾ ਹੈ ਕਿ ਬੁਢਾਪਾ ਤਾਂ ਕੁਦਰਤੀ ਪ੍ਰਕਿਰਿਆ ਅਨੁਸਾਰ ਹਰ ਇਕ ‘ਤੇ ਹੀ ਆਉਣਾ ਹੈ। ਜਿਵੇਂ ਅਸੀਂ ਬਚਪਨ ਨੂੰ ਮੋੜ ਕੇ ਨਹੀਂ ਲਿਆ ਸਕਦੇ ਤਿਵੇਂ ਹੀ ਬੁਢਾਪੇ ਨੂੰ ਆਉਣ ਤੋਂ ਕੋਈ ਰੋਕ ਨਹੀਂ ਸਕਦਾ। ਇਹ ਤਾਂ ਉਮਰ ਦਾ ਇਕ ਪੜਾਅ ਹੈ। ਇਸ ਨਾਲ ਮਨੁੱਖ ਦਾ ਅਸਤਿੱਤਵ ‘ਖ਼ਤਮ’ ਜਾਂ ਵਾਧੂ ਨਹੀਂ ਹੋ ਜਾਂਦਾ। ਇਹ ਠੀਕ ਹੈ ਕਿ ਉਮਰ ਦੇ ਤਕਾਜ਼ੇ ਨਾਲ ਸੁਭਾਅ ਅਤੇ ਆਦਤਾਂ ਬਦਲ ਜਾਂਦੀਆਂ ਹਨ ਜਾਂ ਨਹੀਂ ਬਦਲੀਆਂ ਜਾ ਸਕਦੀਆਂ ਪਰ ਇਨ੍ਹਾਂ ਦੀਆਂ ਇੱਛਾਵਾਂ ਦਾ ਘਾਣ ਕਰਨ ਦਾ ਕਿਸੇ ਨੂੰ ਕੋਈ ਹੱਕ ਨਹੀਂ ਹੈ। ਆਉਣ ਵਾਲੀ ਜ਼ਿੰਦਗੀ ਨੂੰ ਖੁਸ਼ਹਾਲ ਬਣਾਉਣ ਲਈ ਦੋਵਾਂ ਪੀੜੀਆਂ ਨੂੰ ਆਪੋ-ਆਪਣੀ ਸੋਚ ਬਦਲਣ ਦੀ ਲੋੜ ਹੈ, ਸਮਝੌਤੇ ਕਰਨ ਦੀ ਲੋੜ ਹੈ, ਕਿਸੇ ਨੂੰ ਕੁਝ ਛੱਡਣ ਤੇ ਕਿਸੇ ਨੂੰ ਕੁਝ ਅਪਣਾਉਣ ਦੀ ਲੋੜ ਹੈ । ਇਸ ਖ਼ਤਰਨਾਕ ਹਾਲਾਤ ਲਈ ਕੋਈ ਇਕ ਧਿਰ ਕਸੂਰਵਾਰ ਨਹੀਂ ਹੈ। ਕੇਵਲ ਅਸੀਂ ਬਜ਼ੁਰਗਾਂ ‘ਤੇ ਹੀ ਪੁਰਾਤਨ-ਮੁਖੀ ਹੋਣ ਦਾ ਲੇਬਲ ਨਹੀਂ ਲਾ ਸਕਦੇ ਕਿਉਂਕਿ ਜੋ ਅੱਜ ਨਵਾਂ ਜਾਪਦਾ ਹੈ, ਕੱਲ ਨੂੰ ਇਹ ਵੀ ਪੁਰਾਣਾ ਹੋ ਜਾਣਾ ਹੈ, ਸਾਡੇ ਅੱਜ ਦੇ ਵਿਚਾਰ ਵੀ ਪੁਰਾਤਨ ਹੋ ਜਾਣੇ ਹਨ, ਬੁਢਾਪਾ ਸਾਡੇ ‘ਤੇ ਵੀ ਆ ਰਿਹਾ ਹੈ । ਸਾਡਾ ਅੱਜ ਦਾ ‘ਸਟੇਟਸ’ ਬਜ਼ੁਰਗਾਂ ਤੋਂ ਮੂੰਹ ਮੋੜਨ ਨਾਲ ਨਹੀਂ ਬਲਕਿ ਉਨ੍ਹਾਂ ਦੀਆਂ ਭਾਵਨਾਵਾਂ ਦੀ ਕਦਰ ਕਰਨ ਨਾਲ ਹੀ ਰੋਸ਼ਨ ਹੋਣਾ ਹੈ। ਬਜ਼ੁਰਗ ਤਾਂ ਕੰਧੀ ਉੱਤੇ ਰੁੱਖੜਾ ਹੁੰਦੇ ਹਨ, ਉਹ ਬੇਵਕਤ ਭੁੱਲੀ ਹੋਈ ਅਪਮਾਨ ਦੀ ਤੇਜ਼ ਹਨੇਰੀ ਬਰਦਾਸ਼ਤ ਨਹੀਂ ਕਰ ਸਕਦੇ। ਉਨ੍ਹਾਂ ਨੂੰ ਸਹਾਰੇ ਦੀ ਲੋੜ ਹੁੰਦੀ ਹੈ।


0 likes

Published By

Raghav Sen

raghav

Comments

Appreciate the author by telling what you feel about the post 💓

Please Login or Create a free account to comment.