ਕੜਵੇਂ ਪਿਆਜ਼ ਦੇ ਆਂਸੂ

ਪਿਆਜ਼ ਦੀ ਮਹਿੰਗਾਈ ਤੇ ਮਜ਼ੇਦਾਰ ਕਿੱਸਾ।

Originally published in pa
Reactions 0
936
Manpreet Makhija
Manpreet Makhija 26 Jan, 2020 | 1 min read

ਕੰਚਨ ਪੈਰ ਪਟਕਦੀ ਹੋਈ ਕਮਰੇ ਵਿੱਚ ਆਈ ਅਤੇ ਰੋਹਿਤ ਕੋਲ਼ ਆਕੇ ਬੈਠ ਗਈ ਤੇ ਕਹਿਣ ਲੱਗੀ," ਮੈਂ ਕਿਹਾ ਜੀ, ਅੱਜ ਮੈਂ ਕੋਈ ਖਾਣਾ ਨਹੀਂ ਬਣਾਉਣਾ। ਜਾਂ ਤੇ ਮੈਨੂੰ ਬਾਹਰ ਖਵਾਣ ਲੈ ਚਲੋ, ਜਾਂ ਫ਼ਿਰ ਬਾਹਰੋਂ ਕੁੱਝ ਵੀ ਮੰਗਾ ਲਉ।"

"ਕੀ ਹੋਇਆ ਮੇਰੀ ਹੀਰੀਏ.... ਕਿਉਂ ਨਾਰਾਜ਼ ਹੋਈ ਜਾਨੀ ਏ!! ਮੰਮੀ ਨੇ ਕੁੱਝ ਕਹਿ ਦਿੱਤਾ ਕੀ!"(ਰੋਹਿਤ ਨੇ ਕਿਹਾ)

"ਹੋਰ ਨਹੀਂ ਤੇ ਕੀ।ਹੱਦ ਹੁੰਦੀ ਏ ਕਿਸੀ ਗੱਲ ਦੀ।ਜਦੋ ਵੀ ਕਿਚਨ ਵਿੱਚ ਕੁੱਝ ਬਣਾਉਣ ਜਾਨੀ ਹਾਂ, ਤੇ ਮੰਮੀ ਜੀ ਮਗਰੋਂ ਹੀ ਆ ਜਾਂਦੇ ਹਨ।'ਬੇਟਾ ਕੰਚਨ.....ਪਿਆਜ਼ ਨ ਪਾਈ, ਥੋੜਾ ਅਦਰਕ ਅਤੇ ਟਮਾਟਰ ਦੀ ਗ੍ਰੇਵੀ ਬਣਾ ਕੇ ਪਾ ਲੈ... ਸ੍ਵਾਦ ਤੇ ਸਭ ਮਸਾਲੇ ਕਰਕੇ ਹੀ ਹੁੰਦਾ ਹੈ, ਤੇ ਬਸ, ਐਵੇ ਹੀ ਬਣਾ ਲੈ।' ਇੰਨਾਂ ਕਹਿ ਕੇ ਵੀ ਮੰਮੀ ਜੀ ਬਾਹਰ ਨਹੀਂ ਜਾਂਦੇ, ਉੱਧਰ ਹੀ ਖੜੇ ਹੋਕੇ ਕੁੱਝ ਨ ਕੁੱਝ ਵੇਲ੍ਹੇ ਕੰਮ ਕਰਦੇ ਰਹਿਣਗੇ, ਜਿਵੇਂ ਕਿ ਮੇਰੇ ਤੇ ਵਿਸ਼ਵਾਸ ਹੀ ਨਾ ਹੋਏ।"

ਰੋਹਿਤ ਮੂੰਹ ਤੇ ਹੱਥ ਲਾ ਕੇ ਹੱਸੀ ਜਾਂਦਾ ਸੀ।

"ਨਾ ਤੁਸੀਂ ਹੱਸ ਜਾਂਦੇ ਹੋ।ਤੁਸੀਂ ਮੈਨੂੰ ਇੱਕ ਗੱਲ ਦੱਸੋ, 'ਕਿ ਮੈਂ ਰੋਟੀ ਸਬਜ਼ੀ ਸਿਰਫ਼ ਆਪਣੇ ਇਕੱਲੇ ਲਈ ਬਣਾਉਂਦੀ ਹਾਂ!!! ਜੇ ਇੱਕ ਅੱਧਾ ਪਿਆਜ਼ ਵਰਤ ਵੀ ਲਿਆ, ਤੇ ਕਿਹੜਾ ਤੂਫ਼ਾਨ ਆ ਜਾਏਗਾ!"

"ਕਿੰਨਾ ਮਨ ਕਰਦਾ ਹੈ ਮੇਰਾ, ਇਹਨਾਂ ਦਿਨਾਂ ਵਿੱਚ ਪਿਆਜ਼ ਖਾਉਣ ਦਾ! ਅੱਜ ਸਵੇਰ ਦਾ ਚਿੱਤ ਕਰਦਾ ਸੀ ਕਿ ਪਿਆਜ਼ ਦੇ ਪਕੌੜੇ ਬਣਾ ਕੇ ਆਪ ਵੀ ਖਾਵਾਂ ਤੇ ਤੁਹਾਨੂੰ ਸਾਰਿਆਂ ਨੂੰ ਖਿਲਾਵਾਂ। ਕਦੇ ਕਿਸੀ ਚਾਟ ਉੱਤੇ ਪਿਆਜ਼ ਪਾਕੇ ਖਾਣਾ,, ਜਾਂ ਫਿਰ, ਓਹ ਸਿਰਕੇ ਵਾਲੇ ਪਿਆਜ਼... ਆਹ, ਮੇਰੇ ਤੇ ਮੂੰਹ ਵਿੱਚ ਪਾਣੀ ਆ ਗਿਆ। ਵੇਖਹੋ... ਜੇ ਤੁਸੀਂ ਇਹਨਾਂ ਦਿਨਾਂ ਵਿੱਚ ਮੇਰਾ ਮਨ ਮਾਰਿਆ ਤੇ ਅਪਣਾ ਬੱਚਾ ਲਾਰਾਂ ਸੁੱਟੇਗਾ ,ਮੈਂ ਕਹਿ ਦੇਂਨੀ ਹਾਂ।ਵੈਸੇ ਵੀ, ਕਿਸੀ ਗਰਭਵਤੀ ਔਰਤ ਦਾ ਜੋ ਵੀ ਖਾਣ ਦਾ ਚਿੱਤ ਕਰੇ ਓਸਨੂ ਖਿਲਾ ਦੇਣਾ ਚਾਹੀਦਾ ਏ।"

"ਵਾਹ ਜੀ, ਚਿੱਤ ਤੁਹਾਡਾ ਕਰੇ ਅਤੇ ਲਾਰਾਂ ਮੇਰਾ ਬੱਚਾ ਸੁੱਟੇ!!" "ਮੈਂ ਸਭ ਸਮਝ ਰਿਹਾ ਸ਼ਰਾਰਤੀ ਕੰਚਨ.."(ਰੋਹਿਤ ਨੇ ਮੂੰਹ ਬਣਾ ਕੇ ਕਿਹਾ)

"ਜੇ ਹੁਣ ਸਮਝ ਗਏ ਹੋ ਤਾਂ ਫਿਰ ਜਾਓ ਨਾ, ਮੇਰੇ ਲਈ ਪਿਆਜ਼ ਵਾਲੇ ਪਕੌੜੇ ਲਿਆ ਦੋ।ਮੇਰੇ ਅੱਛੇ ਰੋਹਿਤ, ਮੇਰੇ ਪਿਆਰੇ ਰੋਹਿਤ..."

"ਬੱਸ ਬੱਸ... ਪਹਿਲਾਂ ਮੈਨੂੰ ਇਹ ਦੱਸੋ ਕਿ ਮੰਮੀ ਕਿੱਧਰੇ ਹਨ!!"

"ਮੰਮੀ ਜੀ ਅਤੇ ਡੈਡੀ ਜੀ, ਦੋਵੇਂ ਮੋਹੱਲੇ ਦੇ ਸਤਿਸੰਗ ਵਿੱਚ ਗਏ ਹਨ ਅਤੇ ਰਾਤੀ ਦੇਰ ਨਾਲ ਆਉਣਗੇ, ਉਹ ਵੀ ਰੋਟੀ ਖਾ ਪੀ ਕੇ।"

"ਠੀਕ ਹੈ, ਫ਼ਿਰ ਮੈਂ ਬਾਹਰੋਂ ਦੀ ਕੁੱਝ ਲੈਕੇ ਆਂਦਾ ਹਾਂ।ਜੇ ਤੈਨੂੰ ਨਾਲ ਲੈ ਗਿਆ ਤੇ ਮੰਮੀ ਨੇ ਥੱਲੇ ਹੀ ਫੜ ਲੈਣਾ ਏ।"

ਰੋਹਿਤ ਜਿਵੇਂ ਹੀ ਜਾਣ ਲੱਗਾ ਤੇ ਓਸਦੀ ਮੰਮੀ ਨੇ ਓਹਨੂੰ ਫ਼ੋਨ ਕਿੱਤਾ।

"ਹੈਲੋ,, ਰੋਹਿਤ ਪੁੱਤ ਇੱਕ ਕੰਮ ਕਰ ਦੇ।"

"ਕੀ ਹੋ ਗਿਆ, ਮੰਮੀ ਜੀ!! "

"ਬੇਟਾ, ਮੋਹੱਲੇ ਦੇ ਚਪੜਾਸੀ ਦੀ ਕੁੜੀ ਦੇ ਵਿਆਹ ਕਰਕੇ ਸਤਿਸੰਗ ਵਿੱਚ ਸਾਰੇ ਮੈਮਬਰ ਮਿਲਕੇ ਥੋੜਾ ਬਹੁਤੇ ਖਰਚਾ ਦੇ ਰਹੇ ਹਨ। ਪੁੱਤ, ਤੇਰੇ ਪਾਪਾ ਆਪਣਾ ਬਟੂਆ ਘਰੇ ਹੀ ਭੁਲ ਗਏ ਹਨ, ਪੁੱਤ ਓਹ ਬਟੂਆ ਵੀ ਜ਼ਰਾ ਫੜਾਈ ਜਾ ਅਤੇ ਮੇਰੀ ਅਲਮਾਰੀ ਵਿੱਚ ਇੱਕ ਪੁਰਾਣੀ ਪਜੇਬ ਦਾ ਜੋੜਾ ਪਿਆ ਹੋਣਾ ਹੈ, ਓਹ ਵੀ ਲੈਂਦਾ ਆਈ, ਮੈਂ ਚਪੜਾਸੀ ਦੀ ਕੁੜੀ ਨੂੰ ਦੇ ਦਿਆਂਗੀ।"

"ਠੀਕ ਹੈ, ਮੰਮੀ, ਮੈਂ ਹੁਣੇ ਹੀ ਲਿਆਇਆ।"

ਰੋਹਿਤ ਨੇ ਕੰਚਨ ਨੂੰ ਗੱਲ ਦੱਸੀ ਅਤੇ ਆਪ ਆਪਣੀ ਮਾਂ ਦੇ ਕਮਰੇ ਵਿੱਚ ਗਿਆ। ਜਿਵੇਂ ਹੀ ਅਲਮਾਰੀ ਦਾ ਲਾਕਰ ਖੋਲਿਆ, ਤੇ ਰੋਹਿਤ ਦਾ ਮੂੰਹ ਖੁੱਲਾ ਹੀ ਰਹਿ ਗਿਆ।ਇੰਨੀ ਦੇਰ ਵਿੱਚ ਕੰਚਨ ਵੀ ਆਪਣੀ ਸੱਸ ਦੇ ਕਮਰੇ ਵਿੱਚ ਆਈ,

"ਰੋਹਿਤ, ਮੈਂ ਕਹਿ ਰਹੀ ਸੀ ਕਿ ਏਹ ਮੇਰੀ ਕੁਝ ਪੁਰਾਣੀ ਸ਼ਾਲਾਂ ਵੀ ਚਪੜਾਸੀ ਦੀ ਕੁੜੀ ਲਈ ਲੈ ਜਾਓ......"। "ਕੀ ਹੋਇਆ!!!!!!! ,ਬੁੱਤ ਬਣ ਕੇ ਕਿਉਂ ਖੜੇ ਹੋ!!"

ਕੰਚਨ ਵੀ ਰੋਹਿਤ ਦੇ ਕੋਲ ਗਈ ਤੇ ਆਪ ਵੀ ਅੱਖਾਂ ਮਲਦੀ ਰਹਿ ਗਈ।ਅਲਮਾਰੀ ਦੇ ਲਾਕਰ ਵਿੱਚ ਚਾਰ ਵੱਡੇ ਵੱਡੇ ਪਿਆਜ਼ ਪਏ ਸਨ।ਵੇਖ ਕੇ ਕੰਚਨ ਕਹਿਣ ਲੱਗੀ,"ਹਾਏ ਓ ਰੱਬਾ,,,, ਏਹ ਕੀ ਹੈ!! ਹੁਣ ਮੈਂ ਸਮਝੀ, ਮੰਮੀ ਜੀ ਕਿਉਂ ਸਿਰਫ਼ ਰੋਟੀ ਅਤੇ ਅਚਾਰ ਨਾਲ ਲੱਸੀ ਲੈ ਕੇ ਕਈ ਦਿਨਾਂ ਤੋਂ ਆਪਣੇ ਕਮਰੇ ਵਿੱਚ ਹੀ ਕਿਉਂ ਆ ਜਾਂਦੇ ਹਨ!!!!" "ਤੇ ਏਹ ਚੱਕਰ ਹੈ,, ਹੁਣ ਬੋਲੋ ਮਿਸਟਰ ਰੋਹਿਤ ਜੀ, ਮੇਰੀ ਵਾਰੀ ਬੜਾ ਕਹਿ ਰਹੇ ਸੀ ਕਿ ਮੇਰਾ ਚਿੱਤ ਹੀ ਕਰਦਾ ਰਹਿੰਦਾ, ਮਹਿੰਗਾਈ ਦੇ ਪਿਆਜ਼ ਖਾਉਣ ਨੂੰ,, ਹੁਣ ਕੁੱਝ ਨਹੀਂ ਬੋਲੋਗੇ!!"

"ਕੀ ਆਖਾਂ ਯਾਰ,,,,, ਏਹ ਮੰਮੀ ਤੇ ਬੜੇ ਨੋਟੀ ਨਿਕਲੇ।ਮੈਨੂੰ ਤੇ ਸਮਝ ਨਹੀਂ ਪੈ ਰਹੀ ਕਿ ਏਹ ਪਿਆਜ਼ ਨੇ ਜਾਂ ਹੀਰਾ!!!!"

ਇੱਕ ਜ਼ੋਰ ਦੇ ਹਾੱਸੇ ਨਾਲ ਦੋਵੇ ਪਤੀ ਪਤਨੀ ਇੱਕ ਦੂੱਜੇ ਨੂੰ ਤੱਕਣ ਲਗ ਪਏ। ਦੋਸਤੋਂ,,,, ਏਹ ਇੱਕ ਕਾਲਪਨਿਕ ਕਹਾਣੀ ਹੈ। ਅੱਜਕਲ ਮਾਰਕੇਟ ਵਿੱਚ ਚੱਲ ਰਹੀ ਪਿਆਜ਼ ਦੀ ਮਹਿੰਗਾਈ ਕਰਕੇ ਏਹ ਬਲੌਗ ਲਿਖਿਆ ਹੈ। ਉਮੀਦ ਕਰਾਂਗੀ, ਤੁਹਾੜਾ ਮਨੋਰੰਜਨ ਕਰਨ ਵਿੱਚ ਸਫ਼ਲ ਰਹੀ ਹੋਵਾ।

©®ਮਨਪ੍ਰੀਤ

0 likes

Published By

Manpreet Makhija

manpreet

Comments

Appreciate the author by telling what you feel about the post 💓

Please Login or Create a free account to comment.