ਇਕੱਲੀ ਮਾਂ ਵੀ ਕਾਫੀ ਹੈ।

ਸਿੰਗਲ ਪੇਰੈਂਟ , ਖ਼ਾਸਕਰ ਮਾਂ ਲਈ ਵਿਸ਼ੇਸ਼

Originally published in pa
Reactions 0
1213
Manpreet Makhija
Manpreet Makhija 13 Mar, 2020 | 1 min read

"ਸੁਣੋ ਬੱਚੋਂ, ਕਲ ਨੂੰ ਫਾਦਰ ਡੇ ਹੈ। ਆਪਣੀ ਸਕੂਲ ਵਿੱਚ ਵੀ ਇਹ ਦਿਨ ਮੰਨੇਗਾ। ਤੁਸੀਂ ਸਾਰੇ ਬੱਚਿਆਂ ਨੇ ਆਪਣੇ ਆਪਣੇ ਪਾਪਾ ਦੀ ਇੱਕ ਤਸਵੀਰ ਲੈ ਕੇ ਆਉਣੀ ਹੈ। ਕਲ ਨੂੰ ਸਾਰੇ ਬੱਚੇ ਆਪਣੇ ਪਾਪਾ ਲਈ ਇੱਕ ਫ਼ੋਟੋ ਕਾਰਡ ਬਣਾਉਣਗੇ।"

ਲੀਨਾ , ਟੀਚਰ ਦੀ ਗੱਲ ਨੂੰ ਸੁਣਦੀ ਹੀ ਰਹਿ ਗਈ। ਸਾਰੇ ਬੱਚੇ ਛੁੱਟੀ ਕਰਕੇ ਕਲਾਸ ਤੋਂ ਬਾਹਰ ਆ ਗਏ ਮਗਰ ਲੀਨਾ ਓਧਰੇ ਹੀ ਬੈਠੀ ਰਹੀ। ਲੀਨਾ ਦੀ ਮਾਂ, ਓਸਨੂ ਲੱਭਣ ਲਈ ਕਲਾਸ ਵਿੱਚ ਆਈ। ਲੀਨਾ, ਸਰ ਝੁਕਾ ਕੇ ਬੈਠੀ ਸੀ। ਲੀਨਾ ਦੀ ਮਾਂ ਨੈਨਾ ਨੇ ਕੋਲ ਜਾਕੇ ਪੁੱਛਿਆ,

"ਕਿ ਹੋਇਆ ਮੇਰੇ ਪੁੱਤ ਨੂੰ!!!!!ਇੰਝ ਉਦਾਸ ਜੇਹਾ ਕਿਊ ਬੈਠਾ ਹੈ ਮੇਰਾ ਸ਼ੇਰ!!!!"

"ਮੇਰੇ ਪਾਪਾ ਕਿੱਧਰੇ ਨੇ ਮਾਂ!" ਲੀਨਾ ਦੀ ਗੱਲ ਸੁਣਕੇ ਨੈਨਾ ਹੱਕੀ ਜੇਹੀ ਰਹਿ ਗਈ। ਨੈਨਾ ਕੁੱਝ ਕਹਿ ਸਕਦੀ, ਉਸਤੋਂ ਪਹਿਲਾ ਹੀ ਲੀਨਾ ਫ਼ਿਰ ਬੋਲ ਪਈ, "ਮੈਨੂੰ ਅੱਜ ਹੀ ਇੱਕ ਪਾਪਾ ਲਿਆ ਕੇ ਦੋ, ਕਲ ਨੂੰ ਮੈਂ ਉਹਨਾਂ ਦੀ ਫ਼ੋਟੋ ਲੈ ਕੇ ਸਕੂਲ ਜਾਣਾ ਹੈ, ਕਲ ਫਾਦਰ ਡੇ ਹੈ।"

ਨੈਨਾ ਦਾ ਗਲਾ ਭਰ ਆਇਆ ਮਗਰ ਆਪਣੇ ਆਪ ਨੂੰ ਸੰਭਾਲਦੇ ਹੋਏ ਨੈਨਾ ਨੇ ਆਪਣੀ ਕੁੜੀ ਲੀਨਾ ਨੂੰ ਕਿਹਾ,  "ਅੱਛਾ ਮੈਨੂੰ ਪਹਿਲਾ ਇੱਕ ਗੱਲ ਦੱਸੋ!! ਬੱਚਿਆਂ ਨੂੰ ਪਾਪਾ ਕਾਹ ਦੇ ਲਈ ਚਾਹੀਦੇ ਹੁੰਦੇ!!!!"

ਲੀਨਾ ਨੇ ਕਿਹਾ, "ਪਾਪਾ...... ਆਫ਼ਿਸ ਜਾਣਗੇ, ਸ਼ਾਂਮ ਨੂੰ ਮੇਰੇ ਲਈ ਖਿਡੌਣੇ ਲਿਉਣਗੇ..... ਮੈਨੂੰ ਸਾਇਕਲ ਚਲਾਣੀ ਸਿਖਾਣਗੇ। ਮੈਨੂੰ ਬਾਹਰ ਘੁਮਾਣ ਲੈ ਜਾਣਗੇ, ਅਤੇ ਮੈਨੂੰ ਆਪਣੇ ਕੰਧੇ ਵਿੱਚ ਬਿਠਾ ਕੇ ਘੁਮਾਣਗੇ ।" ਲੀਨਾ ਨੇ ਬੜੀ ਹੀ ਮਾਸੂਮੀਯਤ ਨਾਲ ਆਪਣੀ ਗੱਲ ਰੱਖੀ।

ਨੈਨਾ ਬੋਲੀ, " ਲਓ ਜੀ,,,,, ਇਹ ਸਾਰੇ ਕੱਮ ਤੋਂ ਮਾਂ ਵੀ ਕਰ ਸਕਦੀ ਹੈ। ਮੈਂ ਆਪ ਜੀ ਨੂੰ ਘੁਮਾ ਵੀ ਸਕਦੀ ਹਾਂ, ਆਫ਼ਿਸ ਤੇ ਮੈਂ ਵੈਸੇ ਵੀ ਜਾਂਦੀ ਹਾਂ.... ਤੁਹਾੜੇ ਲਈ ਖਿਡੌਣੇ ਦੀ ਤੇ ਮੈਂ ਖੇਤੀ ਬੀਜ ਲਈ ਹੈ ਘਰੇ।"

ਨੈਨਾ ਦੀ ਗੱਲ ਸੁਣ ਕੇ ਲੀਨਾ ਹੱਸਣ ਲੱਗ ਪਈ।

"ਤੇ ਫ਼ਿਰ ਮਾਂ...., ਮੈਂ ਤੁਹਾੜੇ ਕੰਧੇ ਤੇ ਚੜ ਜਾਵਾਂ!!"

"ਆਹੋ ਜੀ ਪੁੱਤ, ਬਿਲਕੁੱਲ।" ਲੀਨਾ ਛੇਤੀ ਜੇਹੀ ਵਿਖਾ ਕੇ ਹੱਸਦੀ ਹੋਈ ਨੈਨਾ ਦੇ ਕੰਧੇ ਤੇ ਚੜ ਗਈ। ਨੈਨਾ ਦੌੜਦੀ ਹੋਈ ਆਪਣੀ ਲੀਨਾ ਨੂੰ ਘੁਮਾਣ ਲਗੀ। ਦੋਵੇਂ ਹੱਸਦੇ ਹੱਸਦੇ ਗਿਰ ਗਏ। ਥੋੜੀ ਦੇਰ ਬਾਅਦ ਲੀਨਾ ਬੋਲੀ, "ਤੁਹਾੜੀ ਤੇ ਮੁੱਛ ਹੀ ਨਹੀਂ, ਮੈਂ ਫ਼ੋਟੋ ਕਿਵੇਂ ਲੈ ਜਾਵਾਂਗੀ!!"

ਨੈਨਾ ਨੇ ਆਪਣੇ ਪਰਸ ਵਿੱਚੋਂ ਕਾਲਾ ਪੇਨ ਕੱਡਿਆਂ ਅਤੇ ਮੁੱਛ ਬਣਾ ਕੇ ਬੋਲੀ, "ਲਓ ਜੀ, ਹੁੰਣ ਬਣ ਗਿਆ ਮੈਂ ਤੁਹਾਡਾ ਪਿਓ।"

ਲੀਨਾ ਉਛਾਲੇ ਮਾਰਦੀ ਕਹਿਣ ਲੱਗੀ, "ਆਹੋ ਜੀ ਮੇਰੀ ਮੰਮੀ ਮੇਰੇ ਪਾਪਾ... ਮੇਰੀ ਮੰਮੀ ਮੇਰੇ ਪਾਪਾ।"

ਨੈਨਾ ਹੱਸਣ ਲੱਗ ਪਈ ਤੇ ਉਸਦੀ ਅੱਖਾਂ ਵਿੱਚ ਹੰਜੂ ਵੀ ਸਨ। ਓਹ ਕਿਵੇ ਦੱਸਦੀ ਲੀਨਾ ਨੂੰ, ਕਿ ਉਹ ਇੱਕ ਅਨਾਥ ਹੈ। ਅੱਜ ਤੋਂ ਪੰਜ ਸਾਲ ਪਹਿਲਾਂ ਨੈਨਾ ਨੇ ਵਿਆਹ ਨ ਕਰਨ ਦਾ ਫ਼ੈਸਲਾ ਲਿਆ ਸੀ ਤੇ ਉਸਦੇ ਮਾਂ ਨੇ ਉਸਨੂੰ ਘਰੋਂ ਕੱਢ ਦਿੱਤਾ ਸੀ। ਨੈਨਾ ਨੇ ਵੀ ਸੋਚ ਲਿਆ ਕਿ ਜਦ ਇਕ ਮਰਦ ਪੂਰੀ ਜ਼ਿੰਦਗੀ ਇਕੱਲੇ ਗੁਜਾਰ ਸਕਦਾ ਹੈ ਤੇ ਔਰਤ ਕਿਊ ਨਹੀਂ!!!! ਨੈਨਾ ਫ਼ੈਸਲਾ ਕਰ ਚੁੱਕੀ ਸੀ ਕਿ ਓਹ ਇਸ ਸਮਾਜ ਦੀ ਇਸ ਖੋਖਲੀ ਰੀਤ ਨੂੰ ਨਹੀਂ ਮੰਨੇਗੀ ਕਿ ਔਰਤ ਨੂੰ ਸਹਾਰਾ ਚਾਹੀਦਾ ਹੁੰਦਾ। ਨੈਨਾ ਇਕੱਲੀ ਰਹਿਣ ਲੱਗ ਪਈ ਲੇਕਿਨ ਇੱਕ ਦਿਨ , ਆਫ਼ਿਸ ਤੋਂ ਆਣ ਵੇਲੇ ਓਸਦੀ ਕਾਰ ਦੇ ਅੱਗੇ ਕੋਈ ਇਸ ਕੂੜੀ ਨੂੰ ਸੁੱਟ ਗਿਆ। ਨੈਨਾ ਨੇ ਜਦੋਂ ਇਸ ਕੁੜੀ ਨੂੰ ਗੋਦ ਵਿੱਚ ਲਿਆ ਤੇ ਉਸਦੀ ਮਮਤਾ ਜਾਗ ਉਠਿ। ਓਸਨੇ ਇਸਨੂੰ ਇੱਕ ਚੁਨੌਤੀ ਵੀ ਮੰਨਿਆ ਅਤੇ ਕਿਹਾ, "ਮੈਂ ਲੋਕਾਂ ਨੂੰ ਦਿਖਾਵਾਂਗੀ ਕਿ ਇੱਕ ਔਰਤ ਇਕੱਲੇ ਰਹਿ ਕੇ ਜੀਵਨ ਜੀ ਸਕਦੀ ਹੈ, ਬਲਕਿ ਕਿਸੀ ਦਾ ਸਹਾਰਾ ਵੀ ਬਣ ਸਕਦੀ ਹੈ।"

ਕਿਉਕਿ ਨੈਨਾ ਦਾ ਮੰਨਣਾ ਸੀ, ਮਰਦ ਅਤੇ ਔਰਤ ਬਰਾਬਰ ਹਨ। ਜੇ ਮਰਦ ਨੂੰ ਸਹਾਰਾ ਨਹੀਂ ਚਾਹੀਦਾ ਤੇ ਔਰਤ ਨੂੰ ਵੀ ਨਹੀਂ। 

©ਮਨਪ੍ਰੀਤ ਮਖਿਜਾ

0 likes

Published By

Manpreet Makhija

manpreet

Comments

Appreciate the author by telling what you feel about the post 💓

Please Login or Create a free account to comment.