Unemployment

Originally published in pa
Reactions 0
433
Kiran
Kiran 26 Jul, 2019 | 1 min read

ਬੇਰੁਜ਼ਗਾਰੀ ਦਾ ਅਰਥ : ‘ਬੇਰੁਜ਼ਗਾਰੀ ਭਾਵ ਰੁਜ਼ਗਾਰ , ਕੰਮ ਤੋਂ ਬਿਨਾਂ।ਜਦੋਂ ਕੰਮ ਕਰਨ ਦੀ ਸਮਰਥਾ ਰੱਖਣ ਵਾਲੇ ਜਾਂ ਉਸ ਦੀ ਯੋਗਤਾ ਰੱਖਣ ਵਾਲੇ ਵਿਅਕਤੀ ਨੂੰ ਕੋਈ ਰੁਜ਼ਗਾਰ/ਕੰਮ ਨਾ ਮਿਲੇ ਤਾਂ ਉਸ ਨੂੰ ਬੇਰੁਜ਼ਗਾਰੀ ਕਿਹਾ ਜਾਂਦਾ ਹੈ। ਕਈ ਰੁਜ਼ਗਾਰ ਪ੍ਰਾਪਤ ਨਾ ਕਰ ਸਕਣਾ ਕਰਕੇ ਅਤੇ ਕਈ ਰੁਜ਼ਗਾਰੋਂ ਕੱਢੇ ਜਾਣ ਕਾਰਨ ਬੇਰੁਜ਼ਗਾਰ ਹੋ ਜਾਂਦੇ ਹਨ। ਭਾਰਤ ਵਿਚ ਅਨਪੜ, ਪੜੇ ਲਿਖੇ ਅਤੇ ਸਿੱਖਿਅਤ ਹਰ ਤਰ੍ਹਾਂ ਦੀ ਬੇਰੁਜ਼ਗਾਰਾਂ ਦੀ ਗਿਣਤੀ ਵਿਚ ਦਿਨੋ-ਦਿਨ ਲਗਾਤਾਰ ਵਾਧਾ ਹੋ ਰਿਹਾ ਹੈ।ਬੇਰੁਜ਼ਗਾਰੀ ਇਕ ਸਰਾਪ ਹੈ ਕਿਉਂਕਿ ‘ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਹੈ। ਬੇਰੁਜ਼ਗਾਰ ਵਿਅਕਤੀ ਨੇ ਵੀ ਜ਼ਿੰਦਗੀ ਦੀਆਂ ਲੋੜਾਂ ਦੀ ਪੂਰਤੀ ਕਰਨੀ ਹੀ ਹੁੰਦੀ ਹੈ। ਜੇ ਉਸ ਨੂੰ ਕੋਈ ਕੰਮ-ਧੰਦਾ ਨਹੀਂ ਮਿਲਦਾ ਤਾਂ ਉਹ ਬੁਰੀਆਂ ਆਦਤਾਂ ਦਾ ਸ਼ਿਕਾਰ ਹੋ ਜਾਂਦਾ ਹੈ। ਚੋਰੀਆਂ ਕਰਨੀਆਂ, ਡਾਕੇ ਮਾਰਨੇ, ਲੁੱਟਾਂ-ਖੋਹਾਂ ਕਰਨੀਆਂ ਆਦਿ ਨਾਲ ਕੁਰਾਹੇ ਪੈ ਜਾਂਦਾ ਹੈ । ਇਹ ਇਕ ਸਮੱਸਿਆ ਆਪਣੇ ਨਾਲ ਕਈ ਸਮੱਸਿਆਵਾਂ ਤੇ ਬੁਰਾਈਆਂ ਨੂੰ ਲੈ ਕੇ ਆਉਂਦੀ ਹੈ। ਅੱਜ ਸਾਡੇ ਦੇਸ ਦੀ ਹਾਲਤ ਅਜਿਹੀ ਹੈ ਕਿ ਸਰਕਾਰ ਲਈ ਇਸ ਨੂੰ ਖ਼ਤਮ ਕਰਨਾ ਤਾਂ ਇਕ ਪਾਸੇ ਰਿਹਾ, ਠੱਲ੍ਹ ਪਾਉਣਾ ਵੀ ਮੁਸ਼ਕਲ ਹੋ ਗਿਆ ਹੈ। ਇੱਥੇ ਕਰੋੜਾਂ ਹੀ ਨੌਜਵਾਨ ਰੁਜ਼ਗਾਰ ਤੋਂ ਬਿਨਾਂ ਧੱਕੇ ਖਾਂਦੇ ਫਿਰ ਰਹੇ ਹਨ, ਨੌਕਰੀਆਂ ਲਈ ਭਟਕ ਰਹੇ ਹਨ ਤੇ ਮਾਯੂਸੀ ਕਾਰਨ ਨਸ਼ਿਆਂ ਦਾ ਸਹਾਰਾ ਲੈਂਦੇ |ਵਿਆਪਕ ਅਨਪੜਤਾ ਕਰਕੇ ਅਬਾਦੀ ਵਧ ਰਹੀ ਹੈ ਤੇ ਹੁਣ ਇਹ ਸਵਾ ਅਰਬ ਤੱਕ ਪਹੁੰਚ ਚੁੱਕੀ ਹੈ। ਅਬਾਦੀ । ਦੇ ਇਸ ਵਾਧੇ ਲਈ ਰੁਜ਼ਗਾਰ ਦੇਣ ਲਈ ਕਾਰਖ਼ਾਨੇ ਜਾਂ ਕੰਮ ਦੇ ਹੋਰ ਸਾਧਨ ਨਹੀਂ ਵਧ ਰਹੇ| ਸਾਡੀ 10+2 ਦੀ ਨਵੀਨ ਵਿੱਦਿਆ-ਪ੍ਰਣਾਲੀ ਵਿਚ ਕਿਤਾਬੀ ਪੜ੍ਹਾਈ ਦੇ ਨਾਲ-ਨਾਲ, ਨਿਰਸੰਦੇਹ, ਰੋਜ਼ੀ-ਕਮਾਉ ਕਿੱਤੇ ਸ਼ੁਰੂ ਕੀਤੇ ਗਏ ਹਨ ਪਰ ਨਾ ਸਰਕਾਰ ਨੇ ਇਨ੍ਹਾਂ ਨੂੰ ਵਿਆਪਕ ਪੱਧਰ ਤੇ ਚਾਲੂ ਕੀਤਾ ਹੈ ਅਤੇ ਨਾ ਸਿਖਿਆਰਥੀਆਂ ਨੇ ਹੱਥੀਂ ਕੰਮ ਕਰਨ ਨੂੰ ਚੰਗਾ ਸਮਝਿਆ ਹੈ।ਉਨ੍ਹਾਂ ਸਿੱਖਿਆ ਲੈ ਕੇ ਵੀ ਥੋੜੀ ਤਨਖਾਹ ‘ਤੇ ਕੁਰਸੀ-ਬੈਠਵੇਂ ਕੰਮ ਨੂੰ ਹੀ ਪਹਿਲ

ਦਿੱਤੀ ਹੈ।ਕਿੱਤਾਮੁਖੀ ਚੋਣ ਦੀ ਘਾਟ: ਦਸਵੀਂ ਤੋਂ ਬਾਅਦ ਕਿੱਤਾ-ਚੋਣ ਵਿਚ ਵਿਦਿਆਰਥੀਆਂ ਦੀ ਰੁਚੀ ਨੂੰ ਅੱਖੋਂ-ਪਰੋਖੇ ਕੀਤਾ ਗਿਆ ਹੈ। ਪਿਆਂ/ਅਧਿਆਪਕਾਂ ਨੇ ਆਪਣੀ ਮਰਜ਼ੀ ਤੋਂ ਕੰਮ ਲਿਆ ਹੈ। ਸਿੱਟੇ ਵਜੋਂ ਕਈ ਸਿਖਿਆਰਥੀ ਕੋਈ ਕਿੱਤਾ ਸਿੱਖ ਕੇ ਵੀ ਸਿੱਖਿਆ ਹੋਇਆ ਕੰਮ ਕਰਨ ਨਾਲੋਂ ਵਿਹਲੇ ਬੈਠੇ ਰਹਿੰਦੇ ਹਨ।ਬੇਰੁਜ਼ਗਾਰੀ ਦੇਸ ਵਿਚ ਅਸੰਤੁਸ਼ਟਤਾ ਪੈਦਾ ਕਰਕੇ ਕਈ ਸਮਾਜਕ ਭੈੜਾਂ ਨੂੰ ਜਨਮ ਦੇ ਰਹੀ ਹੈ। ਇਸ ਤੋਂ ਛੁਟਕਾਰਾ ਪਾਉਣ ਲਈ ਕੁਝ ਸੁਝਾਅ ਹੇਠਾਂ ਦਿੱਤੇ ਜਾਂਦੇ ਹਨ :ਪੂੰਜੀਵਾਦੀ ਤੇ ਜਗੀਰਦਾਰੀ ਪ੍ਰਬੰਧ ਦਾ ਹਰ ਹਾਲਤ ਵਿਚ ਭੋਗ ਪਾਇਆ ਜਾਵੇ।ਅਬਾਦੀ ਦੇ ਧੜਾਧੜ ਵਾਧੇ ਤੇ ਰੋਕ ਲਾਈ ਜਾਵੇ।ਬਹੁ-ਰਾਸ਼ਟਰੀ ਕੰਪਨੀਆਂ ਦੁਆਰਾ ਲੱਗਿਆ ਵਿਦੇਸ਼ੀ ਨਿਵੇਸ਼ ਦੇਸ-ਹਿਤੂ ਹੋਵੇ|ਰੋਜ਼ੀ-ਕਮਾਊ ਕਿੱਤਿਆਂ ਦੀ ਸਿਖਲਾਈ ਵਿਆਪਕ ਪੱਧਰ ‘ਤੇ ਦਿੱਤੀ ਜਾਵੇ| ਕਿੱਤਾ-ਚੋਣ ਵਿਚ ਸੁਤੰਤਰਤਾ ਦਿੱਤੀ ਜਾਵੇ|

ਦੇਸ਼ ਦੀ ਉੱਨਤੀ ਤੇ ਖੁਸ਼ਹਾਲੀ ਬੇਰੁਜ਼ਗਾਰੀ ਨੂੰ ਦੂਰ ਕਰਕੇ ਹੀ ਸੰਭਵ ਹੋ ਸਕਦੀ ਹੈ। ਸਰਕਾਰ ਤੇ ਜਨਤਾ ਦੋਵਾਂ ਨੂੰ ਇਸ ਗੰਭੀਰ ਸਮੱਸਿਆ ਦੇ ਹੱਲ ਲਈ ਠੋਸ ਕਾਰਵਾਈ ਕਰਨੀ ਚਾਹੀਦੀ ਹੈ।


0 likes

Published By

Kiran

kiran

Comments

Appreciate the author by telling what you feel about the post 💓

Please Login or Create a free account to comment.