ਵਿਦੇਸ਼

Originally published in pa
Reactions 0
412
Kiran
Kiran 22 Aug, 2019 | 1 min read

ਪਿਛਲੇ ਕੁਝ ਸਮੇਂ ਤੋਂ ਲੋਕਾਂ ਵਿਚ ਵਿਦੇਸ਼ ਜਾਣ ਦਾ ਰੁਝਾਨ ਦਿਨੋ-ਦਿਨ ਵਧ ਰਿਹਾ ਹੈ। ਗ਼ਰੀਬੀ ਅਤੇ ਬੇਰੁਜ਼ਗਾਰੀ ਦੇ ਸਤਾਏ ਹੋਏ ਲੋਕ ਵਿਦੇਸ਼ ਜਾਣ ਨੂੰ ਤਰਜੀਹ ਦੇ ਰਹੇ ਹਨ। ਪਰਿਵਾਰ ਖ਼ਾਤਰ ਘਰ-ਪਰਿਵਾਰ ਤੋਂ ਦੂਰ ਰਹਿਣਾ ਮਜਬੂਰੀ ਹੈ ਪਰ ਇਹ ਮਜਬੂਰੀ ਅੱਜ ਲਾਲਚ ਵਿਚ ਬਦਲ ਗਈ ਹੈ। ਭਾਵੇਂ ਵਿਦੇਸਾਂ ਵਿਚ ਜਾਣ ਦੀ ਮਜਬੂਰੀ ਤੇ ਲਾਲਚ ਦੇ ਕਾਰਨ ਵੱਖ-ਵੱਖ ਹਨ ਪਰ ਫਿਰ ਵੀ ‘ਦੂਰ ਦੇ ਢੋਲ ਸੁਹਾਵਣੇ ਸਮਝ। ਕੇ ਵਿਦੇਸ਼ ਜਾਣ ਦੀ ਹੋੜ ਲੱਗੀ ਹੋਈ ਹੈ।

ਮਨੁੱਖ ਦੀਆਂ ਤਿੰਨ ਮੁਢਲੀਆਂ ਲੋੜਾਂ ਹਨ, ਰੋਟੀ, ਕੱਪੜਾ ਤੇ ਮਕਾਨ।ਇਨ੍ਹਾਂ ਦੀ ਪੂਰਤੀ ਲਈ ਉਸ ਨੂੰ ਕਈ ਤਰਾਂ ਦੇ ਜ਼ਫ਼ਰ ਜਾਲਣੇ ਪੈਂਦੇ ਹਨ, ਸੰਘਰਸ਼ ਕਰਨਾ ਪੈਂਦਾ ਹੈ। ਦੇਸੋਂ ਪਰਦੇਸ ਜਾਣ ਜਾਣਾ ਪੈਂਦਾ ਹੈ, ਘਰੋਂ-ਬੇਘਰ ਹੋ ਕੇ ਪਰਿਵਾਰ ਦੀ ਖ਼ਾਤਰ ਘਰ-ਪਰਿਵਾਰ ਤੋਂ ਦੂਰ ਰਹਿਣਾ ਪੈਂਦਾ ਹੈ; ਇਹ ਉਸ ਦੀ ਮਜਬੂਰੀ ਹੈ। ਜਿਵੇਂ ਪੰਛੀ ਚੋਰੀ ਦੀ ਭਾਲ ਵਿਚ ਦੂਰ-ਦੁਰਾਡੇ ਨਿਕਲ ਜਾਂਦੇ ਹਨ, ਇਸੇ ਤਰਾਂ ਮਨੁੱਖ ਨੂੰ ਵੀ ਰੋਜ਼ੀ-ਰੋਟੀ ਖ਼ਾਤਰ ਪਰਦੇਸੀਂ ਬਣਨਾ ਪੈਂਦਾ ਹੈ। ਅੱਜ ਪੰਜਾਬ ਵਿਚੋਂ ਹੀ ਲੱਖਾਂ ਪੰਜਾਬੀ ਪਰਵਾਸੀ ਪੰਜਾਬੀ ਕਹਾਉਂਦੇ ਹਨ। ਪੰਜਾਬ ਦਾ ਦੁਆਬਾ ਖੇਤਰ ਤਾਂ ਬਹੁਗਿਣਤੀ ਵਿਚ ਵਿਦੇਸਾਂ ਵਿਚ ਜਾ ਵੱਸਿਆ ਹੈ। ਆਪਣਾ ਵਤਨ ਛੱਡ ਕੇ ਜਾਣ ਪਿੱਛੇ ਉਨਾਂ ਦੀਆਂ ਕੁਝ ਮਜਬੂਰੀਆਂ ਹਨ, ਜਿਵੇਂ :

 ਮਨੁੱਖ ਦੀ ਸਭ ਤੋਂ ਵੱਡੀ ਬਦਨਸੀਬੀ ਹੈ-ਗਰੀਬੀ। ਰੋਜ਼ਾਨਾ ਜੀਵਨ ਦੀਆਂ ਲੋੜਾਂ ਪੂਰੀਆਂ ਕਰਨੀਆਂ ਗਰੀਬ ਵਿਅਕਤੀ ਦੇ ਵੱਸੋਂ ਬਾਹਰ ਹਨ। ਆਪਣੇ ਦੇਸ ਵਿਚ ਹੱਡ-ਭੰਨਵੀਂ ਮਿਹਨਤ ਕਰਨ ਦੇ ਬਾਵਜੂਦ ਜਦੋਂ ਕੋਈ ਰੱਜਵੀਂ ਰੋਟੀ ਨਹੀਂ ਖਾ ਸਕਦਾ ਤੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨ ਤੋਂ ਅਸਮਰਥ ਰਹਿੰਦਾ ਹੈ ਤਾਂ ਮਜਬੂਰਨ ਵਿਦੇਸ ਜਾਣ ਦੀ ਸੋਚਦਾ ਹੈ ਪਰ ਵਧੇਰੇ ਪੈਸਾ ਕਮਾਉਣ ਲਈ ਵੀ ਪੈਸਾ ਲਾਉਣਾ ਪੈਂਦਾ ਹੈ । ਇਹ ਪੈਸਾ ਕਿੱਥੋਂ ਆਉਂਦਾ ਹੈ ? ਕਰਜ਼ਾ ਚੁੱਕਿਆ ਜਾਂਦਾ ਹੈ ਜਾਂ ਜ਼ਮੀਨ ਵੇਚੀ ਜਾਂਦੀ ਹੈ ਜਾਂ ਹੋਰ ਜਾਇਜ਼-ਨਜਾਇਜ਼ ਢੰਗਤਰੀਕੇ ਵੀ ਅਪਣਾਏ ਜਾਂਦੇ ਹਨ ਤੇ ਕਈ ਤਾਂ ਏਜੰਟਾਂ ਦੇ ਹੱਥੋਂ ਸਤਾਏ ਹੋਏ ਨਿਸਚਿਤ ਥਾਵਾਂ ‘ਤੇ ਵੀ ਨਹੀਂ ਪਹੁੰਚਦੇ।ਉਹ ਬਚਦੇ-ਬਚਾਉਂਦੇ ਜਾਂ ਰੁਲਦੇ-ਖੁਲਦੇ ਨਾ ਤਾਂ ਵਾਪਸ ਪਰਤ ਸਕਦੇ ਹਨ ਤੇ ਨਾ ਹੀ ਉਧਰ ਟਿਕ ਸਕਦੇ ਹਨ।ਪਿੱਛੇ ਕਰਜ਼ਾਈ ਮਾਂ-ਬਾਪ ਫ਼ਿਕਰਾਂ ਵਿਚ ਡੁੱਬ ਰਹਿੰਦੇ ਹਨ॥ ਕਈ ਵਾਰ ਅਜਿਹੀਆਂ ਮਜਬੂਰੀਆਂ ਕਾਰਨ ਹੀ ਮਾਪੇ ਆਪਣੇ ਧੀਆਂ-ਪੁੱਤਰਾਂ ਨੂੰ ਵਿਦੇਸ਼ਾਂ ਵਿਚ ਵਿਆਹ ਕੇ ਆਪਣੀ ਗਰੀਬੀ ਦੂਰ ਕਰਨ ਦੇ। ਸੁਪਨੇ ਵੇਖਦੇ ਹਨ। ਬੇਰੁਜ਼ਗਾਰੀ ਸਭ ਤੋਂ ਵੱਡੀ ਬੁਰਾਈ ਹੈ । ਪੜ-ਲਿਖ ਕੇ ਵੀ ਨੌਜਵਾਨਾਂ ਨੂੰ ਕੋਈ ਨੌਕਰੀ ਨਹੀਂ ਮਿਲਦੀ। ਜੇ ਮਿਲਦੀ ਹੈ। ਤਾਂ ਮਿਹਨਤਾਨਾ ਪੂਰਾ ਨਹੀਂ ਮਿਲਦਾ ਜਿਸ ਕਾਰਨ ਨੌਜਵਾਨ ਨਿਰਾਸ਼ਾ ਦੇ ਆਲਮ ਵਿਚ ਰਹਿੰਦੇ ਹਨ ਤੇ ਰੁਜ਼ਗਾਰ ਦੀ ਭਾਲ ਲਈ ਵਿਦੇਸ ਜਾਣਾ ਲੋਚਦੇ ਹਨ।ਸਾਡੇ ਦੇਸ ਵਿਚ ਇਕ ਮਜ਼ਦੂਰ ਲਗਾਤਾਰ ਹੱਡ-ਭੰਨਵੀਂ ਮਿਹਨਤ ਕਰਦਾ ਹੈ । ਕੰਮ ਵਧੇਰੇ ਕੀਤਾ ਜਾਂਦਾ ਹੈ ਪਰ ਉਸ ਦੀ ਮਿਹਨਤ ਦਾ ਮੁੱਲ ਨਹੀਂ ਪੈਂਦਾ। ਉਸ ਨੂੰ ਮਿਲਣ ਵਾਲਾ ਮਿਹਨਤਾਨਾ ਏਨਾ ਘੱਟ/ਨਾਂ-ਮਾਤਰ ਹੁੰਦਾ ਹੈ ਕਿ ਉਹ ਦੋ ਵਕਤ ਦੀ ਰੋਟੀ ਵੀ ਮੁਸ਼ਕਲ ਨਾਲ ਕਮਾ ਸਕਦਾ ਹੈ । ਪੜ੍ਹੇ-ਲਿਖੇ ਡਿਗਰੀਆਂ ਲਈ ਫਿਰਦੇ ਹਨ। ਉਨ੍ਹਾਂ ਨਾਲ ਸੌਦੇਬਾਜ਼ੀ ਕੀਤੀ ਜਾਂਦੀ ਹੈ ਜਾਂ ਫਿਰ ਨੌਕਰੀਆਂ ਹੜੱਪ ਜਾਂਦੇ ਹਨ ਸਿਫ਼ਾਰਸ਼ੀ ਤੇ ਵੱਡਿਆਂ ਘਰਾਂ ਦੇ ਭਾਈ-ਭਤੀਜੇ। ਬਾਕੀ ਵਰਗ ਬੇਰੁਜ਼ਗਾਰ ਤੇ ਮਾਨਸਿਕ ਸੰਤਾਪ ਹੰਢਾਉਣ ਤੋਂ ਬਚਣ ਲਈ ਵਿਦੇਸ ਜਾਣਾ ਚਾਹੁੰਦੇ ਹਨ।

ਆਪਣੇ ਦੇਸ ਵਿਚ ਹੱਥੀਂ ਕੰਮ ਕਰਨਾ ਸ਼ਾਨ ਦੇ ਖ਼ਿਲਾਫ਼ ਸਮਝਿਆ ਜਾ ਰਿਹਾ ਹੈ। ਕਿਸਾਨ ਦਾ ਪੁੱਤਰ ਖੇਤਾਂ ਵਿਚ ਕੰਮ ਕਰਕੇ ਰਾਜ਼ੀ ਨਹੀਂ । ਪੜਿਆ-ਲਿਖਿਆ ਵਰਗ ਆਪਣੀ ਯੋਗਤਾ ਤੋਂ ਘੱਟ ਜਾਂ ਹੋਰ ਕੰਮ ਕਰਕੇ ਰਾਜ਼ੀ ਨਹੀਂ ਪਰ ਵਿਹਲੇ ਰਹਿ ਕੇ ਗੁਜ਼ਾਰਾ ਵੀ ਤਾਂ ਨਹੀਂ। ਇਸ ਲਈ ਪੈਸੇ ਕਮਾਉਣ ਲਈ ਵਿਦੇਸ਼ਾਂ ਵਿਚ ਹਰ ਨਿੱਕਾ-ਮੋਟਾ ਕੰਮ ਖਿੜੇ-ਮੱਥੇ ਸਵੀਕਾਰ ਕਰ ਲਿਆ ਜਾਂਦਾ ਹੈ। ਕਿਉਂਕਿ ਉੱਥੇ ‘ਆਪਣਿਆਂ ਤੋਂ ਓਹਲਾ ਹੁੰਦਾ ਹੈ। ਇਹ ਵੀ ਇਕ ਮਜਬੂਰੀ ਹੈ-ਫੋਕੀ ਸ਼ੁਹਰਤ ਕਾਇਮ ਰੱਖਣ ਦੀ।

ਪੈਸੇ ਦੀ ਚਕਾਚੌਂਧ ਅਤੇ ਸ਼ੁਹਰਤ ਵਿਦੇਸ਼ ਜਾਣ ਦਾ ਪ੍ਰਮੁੱਖ ਲਾਲਚ ਬਣਦੀ ਹੈ। ਇਸ ਲਈ ਉਹ ਆਪਣੀ ਜਨਮ-ਭੂਮੀ ਤੋਂ ਵੀ ਮੂੰਹ ਮੋੜ ਲੈਂਦਾ ਹੈ। ਜੋ ਕਦੇ ਉਸ ਦੀ ਮਜਬੂਰੀ ਬਣੀ ਸੀ, ਉਹ ਉਸ ਦਾ ਲਾਲਚ ਬਣ ਜਾਂਦਾ ਹੈ।  ਜਿੱਥੇ ਪੈਸਾ ਇਕ ਲੋੜ ਹੈ ਉੱਥੇ ਇਹ ਇਕ ਸਭ ਤੋਂ ਵੱਡਾ ਲਾਲਚ ਵੀ ਹੈ। ਪੈਸਾ ਤਾਂ ਮਨੁੱਖ ਦਾ ਈਮਾਨ ਬਦਲ ਦਿੰਦਾ ਹੈ। ਵਿਦੇਸ਼ੀ ਕਰੰਸੀ ਦੀ ਅੰਤਰਰਾਸ਼ਟਰੀ ਪੱਧਰ ‘ਤੇ ਕੀਮਤ ਵੀ ਵਧੇਰੇ ਹੈ, ਜਿਸ ਕਰਕੇ ਵਿਦੇਸ਼ੀ ਕਰੰਸੀ ਤੋਂ ਪ੍ਰਾਪਤ ਕੀਤਾ ਧਨ ਭਾਰਤ ਵਿਚ ਕਈ ਗੁਣਾ ਵਧ ਜਾਂਦਾ ਹੈ। ਵਧੇਰੇ ਪੈਸਾ ਕਮਾਉਣ ਦੀ ਲਾਲਸਾ ਤੇ ਛੇਤੀ ਅਮੀਰ ਬਣਨ ਦੀ ਇੱਛਾ ਨੇ ਹੀ ਮਨੁੱਖ ਨੂੰ ਵਿਦੇਸ਼ ਜਾਣ ਲਈ ਪ੍ਰੇਰਿਤ ਕੀਤਾ ਹੈ। ਹਰ ਹਫ਼ਤੇ ਤਨਖ਼ਾਹ ਮਿਲ ਜਾਣ ਦਾ ਕਾਰਨ ਵੀ ਲੋਕਾਂ ਵਿਚ ਵਿਦੇਸ਼ ਜਾਣ ਦਾ ਸਬੱਬ ਬਣਦਾ ਹੈ ਜਦੋਂਕਿ ਭਾਰਤ ਵਿਚ ਤਾਂ ਕਈ-ਕਈ ਮਹੀਨੇ ਤਨਖ਼ਾਹ ਹੀ ਨਹੀਂ ਮਿਲਦੀ।

ਸਿੱਖਿਆ-ਪ੍ਰਾਪਤੀ ਲਈ ਵੀ ਲੋਕ ਵਿਦੇਸਾਂ ਵਿਚ ਜਾਂਦੇ ਹਨ। ਉੱਥੇ ਵਿਦਿਆਰਥੀਆਂ ਨੂੰ ਬੇਸ਼ੁਮਾਰ ਸਹੂਲਤਾਂ ਮੁਹੱਈਆ ਹੁੰਦੀਆਂ ਹਨ। ਇਸ ਤੋਂ ਇਲਾਵਾ ਵਿਦੇਸਾਂ ਵਿਚ ਭਾਰਤ ਨਾਲੋਂ ਵੱਧ ਵਿਕਾਸ ਹੋ ਰਿਹਾ ਹੈ ਭਾਵੇਂ ਉਹ ਵਿਗਿਆਨ ਦੇ ਖੇਤਰ ਵਿਚ ਹੋਵੇ, ਭਾਵੇਂ ਤਕਨਾਲੋਜੀ ਤੇ ਭਾਵੇਂ ਡਾਕਟਰੀ ਦੇ ਖੇਤਰ ਵਿਚ। ਸਾਡੇ ਇੰਜੀਨੀਅਰ ਉੱਥੇ ਜਾ ਕੇ ਕਿਸ਼ਮੇ ਕਰਕੇ ਨਾਮਣਾ ਖੱਟ ਰਹੇ ਹਨ। ਨਾਂ ਕਮਾਉਣ ਦਾ ਲਾਲਚ ਮਨੁੱਖ ਨੂੰ ‘ਵਿਦੇਸੀਂ ਬਣਾ ਦਿੰਦਾ ਹੈ।

 ਵਿਦੇਸਾਂ ਵਿਚ ਜੇਕਰ ਪਰਿਵਾਰ ਦੇ ਕਿਸੇ ਕਮਾਊ ਵਿਅਕਤੀ ਨੂੰ ਅਚਾਨਕ ਕੁਝ ਹੋ ਜਾਵੇ ਤਾਂ ਸਰਕਾਰ ਵੱਲੋਂ ਉਸ ਦੇ ਪਰਿਵਾਰ ਨੂੰ ਬੇਸ਼ੁਮਾਰ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਕੋਈ ਗੰਭੀਰ ਰੋਗ ਹੋਣ ‘ਤੇ ਵੀ ਮੈਡੀਕਲ ਸਹੂਲਤਾਂ ਤੇ ਸਫਲ ਡਾਕਟਰੀ ਇਲਾਜ ਕੀਤਾ ਜਾਂਦਾ ਹੈ।

ਭਾਰਤ ਵਿਚ ਭ੍ਰਿਸ਼ਟਾਚਾਰ ਸਿਖ਼ਰਾਂ ‘ਤੇ ਪਹੁੰਚ ਗਿਆ ਹੈ। ਕੋਈ ਵੀ ਕੰਮ ਪੈਸੇ ਤੋਂ ਬਿਨਾਂ ਨਹੀਂ ਹੋ ਸਕਦਾ ਜਦੋਂ ਕਿ ਵਿਦੇਸ਼ਾਂ ਵਿਚ ਭ੍ਰਿਸ਼ਟਾਚਾਰ ਦੀ ਅਣਹੋਂਦ ਪਾਈ ਜਾਂਦੀ ਹੈ। ਉੱਥੇ ਉਹ ਕੰਮ ਨੂੰ ਪੂਜਾ ਸਮਝ ਕੇ ਇਮਾਨਦਾਰੀ ਨਾਲ ਕਰਦੇ ਹਨ, ਨਹੀਂ ਤਾਂ ਉਨ੍ਹਾਂ ਦੀ ਨੌਕਰੀ ਖ਼ਤਰੇ ਵਿਚ ਪੈ ਜਾਂਦੀ ਹੈ । ਹਰ ਕੰਮ ਵਕਤ ਸਿਰ ਤੋਂ ਬਿਨਾਂ ਕਿਸੇ ਖੱਜਲ-ਖੁਆਰੀ ਤੋਂ ਕੀਤਾ ਜਾਂਦਾ ਹੈ । ਇਸ ਲਈ ਵਿਅਕਤੀ ਘੱਟੋ-ਘੱਟ ਮਾਨਸਕ ਸੰਤਾਪ ਤਾਂ ਨਹੀਂ ਹੰਢਾਉਂਦਾ।

 ਵਿਅਕਤੀ ਦੀ ਮਾਨਸਕ ਸੋਚ ਅਜਿਹੀ ਬਣ ਗਈ ਹੈ ਕਿ ਜੇ ਉਹ ਵਿਦੇਸ ਜਾਵੇਗਾ ਤਾਂ ਉਸ ਦਾ ਪ੍ਰਭਾਵ ਵਧੇਰੇ ਪਵੇਗਾ। ਉਸ ਦਾ ਰਹਿਣ-ਸਹਿਣ ਸ਼ਾਹੀ ਠਾਠ-ਬਾਠ ਵਾਲਾ ਹੋਵੇਗਾ। ਉਸ ਦਾ ਰਿਸ਼ਤਾ ਕਿਸੇ ਨਾਮੀ-ਗਰਾਮੀ ਖਾਨਦਾਨ ਵਿਚ ਅਸਾਨੀ ਨਾਲ ਹੋ ਸਕੇਗਾ। ਉਹ ਆਪਣੇ ਵਿਦੇਸ ਗਏ ਹੋਣ ਦਾ ਰੋਹਬ ਤੇ ਦਬਦਬਾ ਹਰ ਇਕ ਤੇ ਪਾ ਸਕੇਗਾ, ਆਦਿ ਆਸਾਂ ਉਸ ਦੀ ‘ਸ਼ੁਹਰਤ ਦੀ ਭੁੱਖ ਨੂੰ ਵਧਾ ਦਿੰਦੀਆਂ ਹਨ ਤੇ ਉਹ ਆਪਣੇ-ਆਪ ਨੂੰ ‘ਫਾਰਰ` ਅਖਵਾ ਕੇ ਧਰਤੀ ਤੋਂ ਗਿੱਠ ਉੱਚਾ ਉੱਠ ਜਾਂਦਾ ਹੈ।

ਅੰਤ ਵਿਚ ਅਸੀਂ ਕਹਿ ਸਕਦੇ ਹਾਂ ਕਿ ਵਿਦੇਸ ਜਾਣਾ ਕਿਸੇ ਲਈ ਮਜਬਰੀ ਹੋ ਸਕਦੀ ਹੈ ਤੇ ਕਿਸੇ ਦਾ ਇਸ ਪਿੱਛੇ ਲਾਲਚ ਵੀ ਹੋ ਸਕਦਾ । ਇਹ ਨਿਰਭਰ ਕਰਦਾ ਹੈ ਮਨੁੱਖ ਦੇ ਹਾਲਾਤ ਤੋਂ। ਭਾਵੇਂ ਕੁਝ ਵੀ ਹੋਵੇ, ਵਿਦੇਸ਼ ਜਾ ਕੇ ਵੀ ਮਨੁੱਖ ਆਪਣੇ ਵਤਨ ਦੀ ਮਿੱਟੀ ਨਾਲ ਜੁੜਾ ਹਿਣਾ ਚਾਹੁੰਦਾ ਹੈ ਭਾਵੇਂ ਕਿ ਉਹ ਉੱਥੇ ਕਿਸੇ ਮਜਬੂਰੀ-ਵੱਸ ਗਿਆ ਹੋਵੇ ਤੇ ਭਾਵੇਂ ਕਿਸੇ ਲਾਲਚ ਦੀ ਖ਼ਾਤਰ।।


0 likes

Published By

Kiran

kiran

Comments

Appreciate the author by telling what you feel about the post 💓

Please Login or Create a free account to comment.