Newspaper

Originally published in pa
Reactions 0
504
Hari
Hari 14 Aug, 2019 | 1 min read

ਅਖ਼ਬਾਰਾਂ ਵਰਤਮਾਨ ਜੀਵਨ ਦਾ ਇਕ ਮਹੱਤਵਪੂਰਨ ਅੰਗ ਹਨ ।ਇਹ ਮਨੁੱਖ ਦੀ ਵੱਧ ਤੋਂ ਵੱਧ ਜਾਣਨ ਦੀ ਰੁਚੀ ਨੂੰ ਸੰਤੁਸ਼ਟ ਕਰਦੀਆਂ ਹਨ । ਸਵੇਰੇ ਉੱਠਦਿਆਂ ਤਾਜ਼ੀਆਂ ਤੇ ਗਰਮਾ-ਗਰਮ ਖ਼ਬਰਾਂ ਨਾਲ ਭਰੀ ਅਖ਼ਬਾਰ ਜਦੋਂ ਘਰ ਆ ਜਾਂਦੀ ਹੈ, ਤਾਂ ਮੈਂ ਸਭ ਕੁੱਝ ਛੱਡ ਕੇ ਇਸ ਨੂੰ ਫੜ ਲੈਂਦਾ ਹਾਂ ਤੇ ਜਦੋਂ ਤਕ ਇਸ ਵਿਚੋਂ ਮਹੱਤਵਪੂਰਨ ਖ਼ਬਰਾਂ ਨੂੰ ਪੜ ਲੈਂਦਾ, ਮੇਰਾ ਇਸਨੂੰ ਛੱਡਣ ‘ਤੇ ਹੀ ਨਹੀਂ ਕਰਦਾ ।

ਇਨਾਂ ਦੀ ਲੋਕ-ਪ੍ਰਿਅਤਾ ਨੂੰ ਦੇਖ ਕੇ ਹਰ ਰਾਜਨੀਤਿਕ ਪਾਰਟੀ, ਧਾਰਮਿਕ ਸੰਸਥਾ, ਲੋਕ-ਭਲਾਈ ਜਾਂ ਵਪਾਰਕ ਸੰਸਥਾ ਲੋਕਾਂ ਤਕ ਆਪਣੇ ਵਿਚਾਰ ਪੇਸ਼ ਕਰਨ ਲਈ ਕੋਈ ਨਾ ਕੋਈ ਅਖ਼ਬਾਰ ਕੱਢਣ ਦੇ ਯਤਨ ਵਿਚ ਰਹਿੰਦੀ ਹੈ । ਬਹੁਤ ਸਾਰੀਆਂ ਅਖ਼ਬਾਰਾਂ ਬੁੱਧੀਜੀਵੀ ਲੋਕਾਂ ਵਲੋਂ ਵਿਅਕਤੀਗਤ ਤੌਰ ਤੇ ਵੀ ਕੱਢੀਆਂ ਜਾਂਦੀਆਂ ਹਨ । ਇਨ੍ਹਾਂ ਦੀ ਵੱਡੀ ਮੰਗ ਕਾਰਨ ਹੀ ਆ ਸਟ ਤੇ ਕੰਪਿਊਟਰੀਕ੍ਰਿਤ ਮਸ਼ੀਨਾਂ ਦੀ ਮੱਦਦ ਨਾਲ ਇਨਾਂ ਨੂੰ ਵੱਡੀ ਗਿਣਤੀ ਵਿਚ ਛਾਪਿਆ ਜਾਂਦਾ ਹੈ | ਅਖ਼ਬਾਰਾਂ ਦੇ ਕਈ ਵਰਗ ਹਨ, ਜਿਵੇਂ ਰੋਜ਼ਾਨਾ, ਸਪਤਾਹਿਕ, ਪੰਦਰਾਂ-ਰੋਜ਼ਾ ਮਾਸ਼ਕ ਤੈਮਾਸਕ ਆਦਿ | ਸਰਕਾਰ ਵੀ ਇਨ੍ਹਾਂ ਨੂੰ ਲੋਕਾਂ ਕਰ ਪਹੁੰਚਾਉਣ ਲਈ ਡਾਕ ਤੇ ਢੋਅ-ਢੁਆਈ ਦੀਆਂ ਸਹੂਲਤਾਂ ਦਿੰਦੀ ਹੈ ਅਤੇ ਇਸ਼ਤਿਹਾਰਾਂ ਨਾਲ ਅਖ਼ਬਾਰਾਂ ਦੀ ਆਰਥਿਕ ਸਹਾਇਤਾ ਵੀ ਕਰਦੀ ਹੈ ।

ਇਨ੍ਹਾਂ ਤੋਂ ਸਾਨੂੰ ਦੁਨੀਆਂ ਦੇ ਦੇਸ਼ਾਂ ਦੇ ਰਾਜਨੀਤਿਕ, ਆਰਥਿਕ ਤੇ ਭਾਈਚਾਰਕ ਸੰਬੰਧਾਂ ਬਾਰੇ ਵੀ ਜਾਣਕਾਰੀ ਪ੍ਰਾਪਤ ਹੁੰਦੀ ਹੈ । ਇਸ ਪ੍ਰਕਾਰ ਅਖ਼ਬਾਰਾਂ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਇਹ ਸੰਸਾਰ ਭਰ ਦੀਆਂ ਖ਼ਬਰਾਂ ਘਰ ਬੈਠਿਆਂ-ਬਿਠਾਇਆਂ ਸਾਡੇ ਮੇਜ਼ ਜਾਂ ਮੰਜੇ ਉੱਤੇ ਪੁਚਾ ਦਿੰਦੀਆਂ ਹਨ ।ਇਹ ਵਰਤਮਾਨ ਕਾਲ ਵਿਚ ਸੰਸਾਰ ਦਾ ਲੋਕ-ਪ੍ਰਿਆ ਸਾਧਨ ਹੈ ।ਟੈਲੀਵਿਯਨ ਦੇ ਭਿੰਨ-ਭਿੰਨ ਨਿਊਜ਼ ਚੈਨਲਾਂ ਦੇ ਰਾਤ-ਦਿਨ ਖ਼ਬਰਾਂ ਪ੍ਰਸਾਰਨ ਦੇ ਬਾਵਜੂਦ ਅਖ਼ਬਾਰਾਂ ਦੀਆਂ ਖ਼ਬਰਾਂ ਦਾ ਆਪਣਾ ਵਿਸ਼ੇਸ਼ ਮਹੱਤਵ ਹੈ ।

ਅਖ਼ਬਾਰਾਂ ਤੋਂ ਅਸੀਂ ਭਿੰਨ-ਭਿੰਨ ਖੇਤਰਾਂ ਤੇ ਵਿਸ਼ਿਆਂ ਸੰਬੰਧੀ ਅੰਕੜਿਆਂ, ਤੱਥਾਂ, ਵਿਗਿਆਨ ਦੀਆਂ ਕਾਢਾਂ ਤੇ ਖੋਜਾਂ, ਖੇਡਾਂ, ਵਣਜ-ਵਪਾਰ, ਸਟਾਕ-ਮਾਰਕਿਟ, ਸਰਕਾਰੀ ਨੀਤੀਆਂ, ਕਾਨੂੰਨਾਂ ਸਭਿਆਚਾਰ, ਵਿੱਦਿਆ, ਸਿਹਤ,ਚਿਕਿਤਸਾ ਵਿਗਿਆਨ , ਮਨੋਰੰਜਨ ਦੇ ਸਾਧਨਾਂ, ਖੇਤੀ ਦੇ ਬੀਜਾਂ, ਦਵਾਈਆਂ ਤੇ ਮਸ਼ੀਨਾਂ ਅਤੇ ਸਾਹਿਤਕ ਰਚਨਾਵਾਂ ਤੇ ਕਲਾ ਕਿਰਤਾਂ ਬਾਰੇ ਲਗਾਤਾਰ ਤਾਜ਼ੀ ਤੋਂ ਤਾਜ਼ੀ ਜਾਣਕਾਰੀ ਪ੍ਰਾਪਤ ਕਰਦੇ ਰਹਿੰਦੇ ਹਾਂ, ਜਿਸ ਨਾਲ ਮਨੁੱਖੀ ਸੂਝ-ਬੂਝ ਤਿਖੇਰੀ ਹੁੰਦੀ ਹੈ ਤੇ ਸਭਿਆਚਾਰ ਉੱਨਤੀ ਕਰਦਾ ਹੈ।

ਅਖ਼ਬਾਰਾਂ ਵਿਚ ਛਪੀਆਂ ਕਹਾਣੀਆਂ, ਚੁਟਕਲੇ ਤੇ ਅਨੇਕਾਂ ਦਿਲਚਸਪ ਖ਼ਬਰਾ ਸਾਡਾ ਕਾਫ਼ੀ ਮਨੋਰੰਜਨ ਕਰਦੀਆਂ ਹਨ । ਇਨ੍ਹਾਂ ਵਿਚੋਂ ਹੀ ਅਸੀਂ ਦਿਲ-ਪਰਚਾਵੇ ਦੇ ਸਾਧਨਾਂ ਫ਼ਿਲਮਾਂ, ਰੇਡੀਓ ਤੇ ਟੈਲੀਵਿਜ਼ਨ ਦੇ ਪ੍ਰੋਗਰਾਮਾਂ ਬਾਰੇ ਵੀ ਜਾਣਕਾਰੀ ਪ੍ਰਾਪਤ ਕਰਦੇ ਹਾਂ |

ਅਖ਼ਬਾਰਾਂ, ਖ਼ਬਰਾਂ, ਸੂਚਨਾਵਾਂ, ਇਸ਼ਤਿਹਾਰਾਂ, ਸੰਪਾਦਕੀ ਲੇਖਾਂ, ਖੋਜ ਭਰਪੂਰ ਲੇਖਾਂ, ਮਕ A ਨੇ ਕੀਤੇ ਤੱਥਾਂ ਵਿਅੰਗ-ਲੇਖਾਂ, ਚੈਟ, ਚੋਭਾਂ ਤੇ ਪੜਚੋਲ ਭਰੀਆਂ ਟਿੱਪਣੀਆਂ ਅਤੇ ਹੱਥਾਂ ਤੇ ਅੰਕੜਿਆਂ ਨੂੰ ਲੋਕਾਂ ਤਕ ਪਹੁੰਚਾ ਕੇ ਉਨਾਂ ਨੂੰ ਆਪਣੇ ਆਲੇ-ਦੁਆਲੇ ਦੇ ਕੰਮੀ, ਕੌਮਾਂਤਰੀ, ਰਾਜਸੀ, ਸਮਾਜਿਕ, ਆਰਥਿਕ, ਧਾਰਮਿਕ ਤੇ ਸਭਿਆਚਾਰਕ ਵਾਤਾਵਰਨ ਬਾਰੇ ਖੂਬ ਜਾਗ੍ਰਿਤ ਕਰਦੀਆਂ ਹਨ ਤੇ ਇਸ ਤਰ੍ਹਾਂ ਮਨੁੱਖ ਨੂੰ ਆਪਣੇ ਆਲੇ-ਦੁਆਲੇ ਵਿੱਚ ਸਾਰਥਕ ਰੋਲ ਅਦਾ ਕਰਨ ਲਈ ਤਿਆਰ ਕਰਦੀਆਂ ਹਨ । ਲੋਕਾਂ ਦੇ ਜਾਗਿਤ ਹੋਣ ਨਾਲ ਸਰਕਾਰ, ਪੁਲਿਸ, ਸਮਾਜ ਵਿਰੋਧੀ ਅਨਸਰਾਂ ਤੇ ਭ੍ਰਿਸ਼ਟਾਚਾਰ ਲੋਕਾ ਨੂੰ ਵੀ ਸੰਭਲ ਕੇ ਚਲਣਾ ਪੈਂਦਾ ਹੈ ।

ਅਖ਼ਬਾਰਾਂ ਹਰ ਰੋਜ਼ ਦੀਆਂ ਘਟਨਾਵਾਂ ਤੇ ਤੱਥਾਂ ਦਾ ਵੇਰਵਾ ਸੰਭਾਲ ਕੇ ਹਰ ਰੋਜ਼ ਇਕ ਇਤਿਹਾਸਿਕ ਸਾਮਗਰੀ ਦੀ ਸੰਭਾਲ ਕਰਦੀਆਂ ਹਨ, ਜੋ ਮਗਰੋਂ ਇਤਿਹਾਸ ਖੋਜੀਆਂ ਤੋਂ ਇਲਾਵਾ ਹੋਰਨਾਂ ਖੇਤਰਾਂ ਸੰਬੰਧੀ ਜਾਣਕਾਰੀ ਇਕੱਤਰ ਕਰਨ ਦੇ ਕੰਮ ਆਉਂਦੀ ਹੈ ।ਅਖ਼ਬਾਰਾਂ ਆਪਣੀ ਸੂਚਨਾ ਪ੍ਰਸਾਰਨ ਦੀ ਸੁਤੰਤਰ ਸ਼ਕਤੀ ਕਾਰਨ ਖੁਫੀਆਂ ਰਿਪੋਰਟਾਂ ਛਾਪ ਕੇ ਸਮਾਜ-ਵਿਰੋਧੀ ਸ਼ਕਤੀਆਂ ਤੇ ਸਰਕਾਰੀ ਅਦਾਰਿਆਂ ਵਿਚ ਡਰ ਪੈਦਾ ਕਰਦੀਆਂ ਹਨ ਤੇ ਉਨ੍ਹਾਂ ਨੂੰ ਗ਼ੈਰ ਕਾਨੂੰਨੀ ਕੰਮ ਕਰਨ ਤੇ ਭ੍ਰਿਸ਼ਟ ਤਰੀਕੇ ਅਪਣਾਉਣ ਤੋਂ ਰੋਕ ਕੇ ਸਮਾਜ ਵਿਚ ਸਾਰਥਕ ਤੇ ਜ਼ਿੰਮੇਵਾਰੀ ਭਰਿਆ ਰੋਲ ਅਦਾ ਕਰਨ ਦੇ ਯੋਗ ਵੀ ਬਣਾਉਂਦੀਆਂ ਹਨ ।

ਅਖ਼ਬਾਰਾਂ ਉੱਪਰ ਖ਼ਰਚੇ ਪੈਸੇ ਫ਼ਜ਼ੂਲ ਨਹੀਂ ਜਾਂਦੇ।ਜਿੱਥੇ ਅਖ਼ਬਾਰਾਂ ਦੇ ਉੱਪਰ ਲਿਖੇ ਬਹੁਤ ਸਾਰੇ ਲਾਭ ਹਨ, ਉੱਥੇ ਇਨ੍ਹਾਂ ਦੇ ਕਾਗਜ਼ ਨੂੰ ਰੱਦੀ ਦੇ ਰੂਪ ਵਿਚ ਵੇਚ ਕੇ ਪੈਸੇ ਵੱਟ ਲਏ ਜਾਂਦੇ ਹਨ । ਇਸ ਕਰਕੇ ਸਾਨੂੰ ਅਖ਼ਬਾਰ ਖ਼ਰੀਦਣ ਤੇ ਕੋਈ ਖ਼ਾਸ ਖ਼ਰਚ ਨਹੀਂ ਕਰਨਾ ਪੈਂਦਾ ।


0 likes

Published By

Hari

hari

Comments

Appreciate the author by telling what you feel about the post 💓

Please Login or Create a free account to comment.