benefits of library

Originally published in pa
Reactions 0
465
Hari
Hari 13 Aug, 2019 | 1 min read

ਲਾਇਬ੍ਰੇਰੀਆਂ ਨੂੰ ਵਰਤਮਾਨ ਸਮੇਂ ਵਿਚ ‘ਗਿਆਨ ਦਾ ਘਰ’ ਆਖਿਆ ਜਾਂਦਾ ਹੈ । ਯੂਨੀਵਰਸਿਟੀਆਂ, ਸਕੂਲਾਂ ਤੇ ਕਾਲਜਾਂ ਵਾਂਗ ਸਾਨੂੰ ਇੱਥੋਂ ਜਾਣਕਾਰੀ, ਗਿਆਨ ਤੇ ਮਨੋਰੰਜਨ ਦੀ ਪੜ੍ਹਨ-ਸਾਮਗਰੀ ਪ੍ਰਾਪਤ ਹੁੰਦੀ ਹੈ ਤੇ ਇਹ ਇਕ ਸਰਬ-ਪੱਖੀ ਅਧਿਆਪਕ ਦਾ ਮੰਤਵ ਪੂਰਾ ਕਰਦੀਆਂ ਹਨ ।

ਚੰਗੀ ਅਤੇ ਪੁਰਾਣੀ ਲਾਇਬੇਰੀ ਗਿਆਨ ਅਤੇ ਵਿਦਵਤਾ ਦਾ ਸੋਮਾ ਹੁੰਦੀ ਹੈ | ਪੁਰਾਣੀਆਂ ਲਾਇਬ੍ਰੇਰੀਆਂ ਵਿਚ ਸਾਂਭੇ ਪੁਰਾਣੇ ਰਿਕਾਰਡ, ਸਾਡੇ ਸਭਿਆਚਾਰ ਤੇ ਹਰ ਪ੍ਰਕਾਰ ਦੇ ਇਤਿਹਾਸ ਦਾ ਸੋਮਾ ਹੁੰਦੇ ਹਨ । ਇਸ ਵਿਰਸੇ ਨੂੰ ਖੋਜ-ਖੋਜ ਕੇ ਅਸੀਂ ਡਿਗਰੀਆਂ ਪ੍ਰਾਪਤ ਕਰਦੇ ਹਾਂ, ਕਿਤਾਬਾਂ ਲਿਖਦੇ ਅਤੇ ਆਪਣੇ ਤੇ ਲੋਕਾਂ ਦੇ ਗਿਆਨ ਵਿਚ ਵਾਧਾ ਕਰਦੇ ਹਾਂ । ਕਿਸੇ ਦੇਸ਼ ਵਿਚ ਲਾਇਬੇਰੀਆਂ ਦੀ ਬਹੁਗਿਣਤੀ ਵਿਚ ਹੋਣਾ ਉਸ ਦੇਸ਼ ਦੇ ਸੱਭਿਆਚਾਰ ਤੇ ਇਤਿਹਾਸਿਕ ਵਿਰਸੇ ਦੇ ਅਮੀਰ ਤੇ ਕਿਰਿਆਸ਼ੀਲ ਹੋਣ ਦੀ ਗਵਾਹੀ ਹੈ । ਇਨ੍ਹਾਂ ਵਿਚ ਕਵੀਆਂ, ਫ਼ਿਲਾਸਫਰਾਂ, ਬੁੱਧੀਜੀਵੀਆਂ, ਵਿਗਿਆਨੀਆਂ ਤੇ ਨਾਟਕਕਾਰਾਂ ਦੀਆਂ ਰੂਹਾਂ ਵਸਦੀਆਂ ਤੇ ਹੱਸਦੀਆਂ ਰਹਿੰਦੀਆਂ ਹਨ । ਇਨ੍ਹਾਂ ਰੂਹਾਂ ਨੂੰ ਮਿਲ ਕੇ ਅਸੀਂ ਉਨ੍ਹਾਂ ਦੀ ਸਲਾਹ, ਚੇਤਾਵਨੀ, ਥਾਪਨਾ, ਉਤਸ਼ਾਹ ਤੇ ਸਿੱਖਿਆ ਪ੍ਰਾਪਤ ਕਰ ਸਕਦੇ ਹਾਂ । ਲਾਇਬੇਰੀ ਸਾਡੇ ਮਨੋਰੰਜਨ ਦਾ ਕੰਮ ਵੀ ਕਰਦੀ ਹੈ ਤੇ ਮਾਰਗ ਦਰਸ਼ਨ ਦਾ ਵੀ ।

ਲਾਇਬ੍ਰੇਰੀਆਂ ਆਮ ਤੌਰ ਤੇ ਦੋ ਪ੍ਰਕਾਰ ਦੀਆਂ ਹੁੰਦੀਆਂ ਹਨ-ਪ੍ਰਾਈਵੇਟ ਅਤੇ ਪਬਲਿਕ । ਕਈ ਵਿਦਵਾਨ ਤੇ ਅਮੀਰ ਲੋਕ ਆਪਣੇ ਘਰ ਵਿਚ ਹੀ ਚੰਗੀਆਂ ਪੁਸਤਕਾਂ ਦੀ ਲਾਇਬ੍ਰੇਰੀ ਬਣਾ ਲੈਂਦੇ ਹਨ | ਪਰ ਗਰੀਬ ਲੋਕਾਂ ਨੂੰ ਆਪਣੀ ਗਿਆਨ-ਪ੍ਰਾਪਤੀ ਦੀ ਜਗਿਆਸਾ ਨੂੰ ਸੰਤੁਸ਼ਟ ਕਰਨ ਲਈ ਪਬਲਿਕ ਲਾਇਬ੍ਰੇਰੀਆਂ ਦਾ ਆਸਰਾ ਲੈਣਾ ਪੈਂਦਾ ਹੈ ।

ਲਾਇਬ੍ਰੇਰੀਆਂ ਦੇ ਬਹੁਤ ਸਾਰੇ ਲਾਭ ਹਨ । ਇਨ੍ਹਾਂ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਇੱਥੇ ਬੁੱਧੀਮਾਨ ਵਰਗ ਇਕੱਠਾ ਹੁੰਦਾ ਹੈ । ਇੱਥੇ ਮਨੁੱਖ ਆਪਣੇ ਗਿਆਨ ਵਿਚ ਵਾਧਾ ਕਰ ਕੇ ਆਲੇ-ਦੁਆਲੇ ਵਿਚ ਵੀ ਵਿੱਦਿਆ ਦਾ ਚਾਨਣ ਫੈਲਾ ਸਕਦਾ ਹੈ । ਕਲਾ ਅਤੇ ਵਿਗਿਆਨ ਦੇ ਪ੍ਰੇਮੀ ਇੱਥੇ ਮਿਲ ਕੇ ਸੰਗ ਪੁਸਤਕਾਂ ਦਾ ਅਧਿਐਨ ਕਰਦੇ ਹਨ ਤੇ ਫਿਰ ਆਪਣੀ ਰਚੀ ਦੇ ਵਿਦਵਾਨਾਂ ਨਾਲ ਵਿਚਾਰ-ਵਟਾਂਦਰਾ ਕਰ ਕੇ ਆਪਣੇ ਗਿਆਨ ਨੂੰ ਚਮਕਾਉਂਦੇ ਜਾਂ ਦੂਜਿਆਂ ਤਕ ਪਹੁੰਚਾਉਂਦੇ ਹਨ । ਇਸ ਪ੍ਰਕਾਰ ਉਹ ਕਲਾ ਤੇ ਵਿਗਿਆਨ ਦਾ ਵਿਕਾਸ ਕਰਦੇ ਹਨ । ਮਹਾਨ ਵਿਦਵਾਨਾਂ ਨੇ ਪੁਸਤਕਾਂ ਤੇ ਲਾਇਬੇਰੀਆਂ ਦੀ ਬਹੁਤ ਪ੍ਰਸੰਸਾ ਕੀਤੀ ਹੈ ਕਿਉਂਕਿ ਉਨ੍ਹਾਂ ਨੇ ਇੱਥੋਂ ਹੌਸਲਾ, ਉਤਸ਼ਾਹ ਤੇ ਸੰਤੁਸ਼ਟੀ ਪ੍ਰਾਪਤ ਕੀਤੀ ਤੇ ਲੋਕਾਂ ਨੂੰ ਨਵੇਂ ਨਰੋਏ ਵਿਚਾਰ ਦੇ ਕੇ ਉਨਾਂ ਦੇ ਜੀਵਨ ਨੂੰ ਕਲਿਆਣਕਾਰੀ ਬਣਾਇਆ । ਬਰਤਾਨੀਆਂ ਦਾ ਪ੍ਰਧਾਨ ਮੰਤਰੀ ਗਲੈਡਸਟੋਨ ਆਪਣੀ ਲਾਇਬ੍ਰੇਰੀ ਨੂੰ ਸ਼ਾਂਤੀ ਦਾ ਮੰਦਰ’ ਕਹਿੰਦਾ ਹੁੰਦਾ ਸੀ ।

ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ ਲਾਇਬ੍ਰੇਰੀਆਂ ਮਨੁੱਖੀ ਜੀਵਨ ਤੇ ਸੱਭਿਆਚਾਰ ਦਾ ਇਕ ਜ਼ਰੂਰੀ ਅੰਗ ਹਨ| ਭਾਰਤੀ ਲੋਕਾਂ ਨੂੰ ਲਾਇਬ੍ਰੇਰੀਆਂ ਦੀ ਜਿੰਨੀ ਵੱਧ ਤੋਂ ਵੱਧ ਸਹੂਲਤ ਪ੍ਰਾਪਤ ਹੋਵੇਗੀ, ਉਹ ਓਨੀ ਹੀ ਵਧੇਰੇ ਤਰੱਕੀ ਕਰਨਗੇ ਤੇ ਸੰਸਾਰ ਦੇ ਉੱਨਤ ਦੇਸ਼ਾਂ ਨਾਲ ਆਪਣੇ ਕਦਮ ਮਿਲਾ ਸਕਣਗੇ । ਇਸ ਕਰਕੇ ਸਾਨੂੰ ਲਾਇਬੇਰੀਆਂ ਦਾ ਵਿਕਾਸ ਕਰਨ ਦੇ ਕੰਮ ਨੂੰ ਆਪਣਾ ਸਮਾਜਿਕ ਕਰਤੱਵ ਸਮਝ ਕੇ ਇਸ ਵਿਚ ਹਿੱਸਾ | ਪਾਉਣਾ ਚਾਹੀਦਾ ਹੈ। ਘੱਟ ਪੈਸਿਆਂ ਨਾਲ ਲਾਇਬਰੇਰੀ ਦਾ ਲੋਕਾਂ ਨੂੰ ਬਹੁਤਾ ਲਾਭ ਦੇਣ ਦਾ ਤਰੀਕਾ ਇਹ ਹੈ ਕਿ ਸਾਨੂੰ ਚਲਦੀਆਂ-ਫਿਰਦੀਆਂ ਲਾਇਬੇਰੀਆਂ ਕਾਇਮ ਕਰਨੀਆਂ ਚਾਹੀਦੀਆਂ ਹਨ । ਘੱਟ ਆਮਦਨ ਵਾਲੇ ਲੋਕਾਂ ਨੂੰ ਕੋਈ ਨਾ ਕੋਈ ਅਜਿਹੀ ਥਾਂ ਦਾਵਾਲੇ ਲੋਕਾਂ ਨੂੰ ਕੋਈ ਨਾ ਕੋਈ ਅਜਿਹੀ ਥਾਂ ਜ਼ਰੂਰ ਲੱਭ ਲੈਣੀ ਚਾਹੀਦੀ ਹੈ, ਜਿੱਥੋਂ ਉਹ ਲਾਇਬ੍ਰੇਰੀ ਦਾ ਲਾਭ ਉਠਾ ਕੇ ਆਪਣੇ ਗਿਆਨ ਵਿਚ ਵਾਧਾ ਕਰ ਸਕਣ ਤੇ ਉਹ ਪੁਸਤਕਾਂ ਨਾਲ ਆਪਣਾ ਮਨੋਰੰਜਨ ਕਰਨ ਤੋਂ ਬਿਨਾਂ ਉਨ੍ਹਾਂ ਤੋਂ ਅਗਵਾਈ ਵੀ ਪ੍ਰਾਪਤ ਕਰ ਸਕਣ


0 likes

Published By

Hari

hari

Comments

Appreciate the author by telling what you feel about the post 💓

Please Login or Create a free account to comment.