ਕੌੜੇ ਬੋਲ

Originally published in pa
Reactions 0
486
Hari
Hari 25 Aug, 2019 | 1 min read

ਗੁਰੂ ਜੀ ਅਨੁਸਾਰ ਜਦੋਂ ਅਸੀਂ ਕੌੜੇ ਬੋਲ ਬੋਲਦੇ ਹਾਂ ਅਸੀਂ ਦੂਸਰੇ ਦਾ ਬੁਰਾ ਨਹੀਂ ਕਰਦੇ, ਸਗੋਂ ਆਪਣਾ ਬੁਰਾ ਕਰ ਰਹੇ ਹੁੰਦੇ ਹਾਂ। ਅਸੀਂ ਕਿਸੇ ਨੂੰ ਕੌੜਾ ਬੋਲਦੇ ਹਾਂ ਉਹ ਅੱਗੋਂ ਸਾਨੂੰ ਬੋਲਦਾ ਹੈ ਤਾਂ ਅਸੀਂ ਅੰਦਰ ਹੀ ਅੰਦਰ ਸੜਦੇ ਰਹਿੰਦੇ ਹਾਂ ਤੇ ਅੰਤ ਇਹ ਸਾਰੀਆਂ ਚੀਜ਼ਾਂ ਸਾਡੇ ਲਈ ਤਨਾਓ ਪੈਦਾ ਕਰਦੀਆਂ ਹਨ ਜੋ ਕਈ ਪ੍ਰਕਾਰ ਦੇ ਰੋਗਾਂ ਨੂੰ ਜਨਮ ਦਿੰਦਾ ਹੈ।


ਫਿਕਾ ਬੋਲਣ ਵਾਲੇ ਵਿਅਕਤੀ ਦੇ ਮਨ ਦਾ ਖੇੜਾ ਤੇ ਸਰੀਰ ਦੀ ਅਰੋਗਤਾ ਮਾਰੀ ਜਾਂਦੀ ਹੈ। ਫ਼ਿਕਾ ਬੋਲਣ ਵਾਲੇ ਵਿਅਕਤੀ ਚੇ ਸਮਾਜ ਵਿੱਚ ਕਿਧਰੇ ਇੱਜ਼ਤ ਨਹੀਂ ਹੁੰਦੀ ਹਰ ਕੋਈ ਉਸ ਤੋਂ ਦੂਰ ਰਹਿਣਾ ਹੀ ਪਸੰਦ ਕਰਦਾ ਹੈ। ਗੁਰੂ ਅਰਜਨ ਦੇਵ ਜੀ ਨੇ ਮਿਠਾਸ ਨੂੰ ਰੱਬ ਦਾ ਗੁਣ ਕਿਹਾ ਹੈ ਤੇ ਮਿਠਤੁ ਨੂੰ ਗੁਣ ਤੇ ਚੰਗਿਆਈਆਂ ਦਾ ਤੱਤ ਕਿਹਾ ਹੈ। ਮਿਠਾਸ ਸਭ ਦੇ ਹਿਰਦੇ ਨੂੰ ਠੰਢਕ ਦਿੰਦੀ ਹੈ ਪਰ ਕੌੜੇ ਬੋਲ ਸਭ ਨੂੰ ਸਾੜਦੇ ਹਨ। ਅਸੀਂ ਸਾਰੇ ਪ੍ਰਮਾਤਮਾ ਦੀ ਸੰਤਾਨ ਹਾਂ ਤੇ ਸਾਡੇ ਸਾਰਿਆਂ ਵਿੱਚ ਪ੍ਰਮਾਤਮਾ ਨਿਵਾਸ ਕਰਦਾ ਹੈ।


ਜੇ ਅਸੀਂ ਕੌੜੇ ਬੋਲ ਬੋਲਦੇ ਹਾਂ ਤਾਂ ਅਸੀਂ ਪ੍ਰਮਾਤਮਾ ਨੂੰ ਨਿਰਾਸ਼ ਕਰਦੇ ਹਾਂ। ਬਾਬਾ ਫ਼ਰੀਦ ਜੀ ਨੇ ਸਮਝਾਇਆ ਹੈ, ਇਕ ਫ਼ਿਕਾ ਨਾ ਗਲਾਇ, ਸਭਨਾ। ਮੈਂ ਸਚਾ ਧਣੀ ਆਦਮੀ ਨੂੰ ਗੁੱਸੇ ਉੱਪਰ ਕਾਬੂ ਪਾ ਕੇ ਮਾੜੇ ਬੰਦੇ ਨਾਲ ਵੀ ਮਿੱਠੇ ਬੋਲ ਬੋਲਣੇ ਚਾਹੀਦੇ ਹਨ। ਸਿਆਣਿਆਂ ਨੇ ਠੀਕ ਹੀ ਕਿਹਾ ਹੈ, ਤਲਵਾਰ ਦਾ ਫੱਟ ਮਿਲ ਜਾਂਦਾ ਹੈ ਪਰ ਜ਼ਬਾਨ ਦਾ ਡੱਟ ਕਦੇ ਨਹੀਂ ਮਿਲਦਾ।


ਕੌੜੇ ਬੋਲ ਅਜਿਹੀ ਬੁਰਾਈ ਹੁੰਦੇ ਹਨ ਕਿ ਇਹ ਝਗੜਾ ਪੈਦਾ ਕਰਦੇ ਹਨ। ਕਈ ਵਾਰ ਇਹ ਅਪਰਾਧ ਨੂੰ ਜਨਮ ਦਿੰਦੇ ਹਨ। ਇਹ ਘਰੇਲੂ ਤੇ ਸਮਾਜਿਕ ਵਾਤਾਵਰਨ ਨੂੰ ਵੀ ਦੂਸ਼ਿਤ ਕਰਦੇ ਹਨ। ਮਿੱਠੇ ਬੋਲਾਂ ਨਾਲ ਸਾਡਾ ਖ਼ਰਚ ਕੁਝ ਨਹੀਂ ਹੁੰਦਾ ਪਰ ਅਸੀਂ ਸਭ ਦਾ ਮਨ ਜਿੱਤ ਲੈਂਦੇ ਹਾਂ। ਫ਼ਿਕੇ ਬੋਲਾਂ ਨਾਲ ਅਕਸਰ ਬਣਿਆ ਬਣਾਇਆ ਕੰਮ ਵਿਗੜ ਜਾਂਦਾ ਹੈ।


ਸੋ ਅੰਤ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਮਿੱਠੇ ਬੋਲਾਂ ਨਾਲ ਅਸੀਂ ਦੂਸਰਿਆਂ ਦੇ ਹਿਰਦੇ ਨੂੰ ਵੀ ਠਾਰਦੇ ਹਾਂ ਤੇ ਸਾਡਾ ਤਨ-ਮਨ ਵੀ ਠੰਢਾ ਰਹਿੰਦਾ ਹੈ। ਹਰ ਇੱਕ ਥਾਂ ਤੇ ਵਡਿਆਈ ਮਿਲਦੀ ਹੈ।

0 likes

Published By

Hari

hari

Comments

Appreciate the author by telling what you feel about the post 💓

Please Login or Create a free account to comment.